ਕੈਨੇਡਾ ਵਿੱਚ ਨਵੇਂ ਆਇਆਂ ਲਈ ਕਾਰੋਬਾਰ ਸ਼ੁਰੂ ਕਰਨ ਲਈ 3 ਸੁਝਾਅ

ਕੈਨੇਡਾ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨਾ, ਜੋ ਤੁਸੀਂ ਸੋਚਦੇ ਹੋ ਉਸ ਨਾਲੋਂ ਬਹੁਤ ਅਸਾਨ ਹੈ

ਕਿਸੇ ਕਾਰੋਬਾਰ ਦਾ ਮਾਲਕ ਬਣਨ ਦਾ ਰਸਤਾ ਕਿਸੇ ਲਈ ਵੀ ਮੁਸ਼ਕਲਾਂ ਭਰਿਆ ਹੋ ਸਕਦਾ ਹੈ, ਪਰ ਕੈਨੇਡਾ ਵਿੱਚ ਆਏ ਨਵੇਂ ਪ੍ਰਵਾਸੀਆਂ ਨੂੰ ਵਿਲੱਖਣ ਮੁਸ਼ਕਲਾਂ ਦਾ ਸਾਮ੍ਹਣਾ ਕਰਨਾ ਪੈਂਦਾ ਹੈ। ਇਹ 3 ਸੁਝਾਅ ਤੁਹਾਡੀ ਸਫਲਤਾਪੂਰਕ ਤਰੀਕੇ ਨਾਲ ਕਾਰੋਬਾਰ ਸ਼ੁਰੂ ਕਰਨ ਵਿੱਚ ਮਦਦ ਕਰ ਸਕਦੇ ਹਨ।

1. ਆਪਣਾ ਕ੍ਰੈਡਿਟ ਸਕੋਰ ਬਣਾਓ

ਕੈਨੇਡਾ ਵਿੱਚ ਨਵੇਂ ਹੋਣ ਦਾ ਮਤਲਬ ਹੈ ਕਿ ਕਾਰੋਬਾਰੀ ਕਰਜ਼ਾ ਲੈਣ ਲਈ ਬੈਂਕਾਂ ਨੂੰ ਦਿਖਾਉਣ ਲਈ ਤੁਹਾਡੇ ਕੋਲ ਕ੍ਰੈਡਿਟ ਦਾ ਇਤਿਹਾਸ ਨਹੀਂ ਵੀ ਹੋ ਸਕਦਾ। ਇਸਦਾ ਇੱਕ ਸਰਲ ਉਪਾਅ ਹੈ ਕਿ ਨਵੇਂ ਕ੍ਰੈਡਿਟ ਕਾਰਡ ਦੀ ਅਰਜ਼ੀ ਦਿਓ ਅਤੇ ਇਸਨੂੰ ਜ਼ਿੰਮੇਵਾਰੀ ਨਾਲ ਵਰਤੋਂ। ਤੁਸੀਂ ਸਰਕਾਰੀ ਪ੍ਰੋਗਰਾਮ ਜਿਵੇਂ ਕਿ BDC’s ਦੀ ਨਿਊ ਕੈਨੇਡੀਅਨ ਇੰਟਰਪ੍ਰੇਨਿਓਰ ਲੋਨ ਆਦਿ ਨੂੰ ਵੀ ਦੇਖ ਸਕਦੇ ਹੋ।

2. ਸਥਾਨਕ ਗਾਹਕਾਂ ਨੂੰ ਸਮਝੋ

ਕਿਸੇ ਵੀ ਜਗ੍ਹਾ ਕੋਈ ਕਾਰੋਬਾਰ ਚਲਾਉਣ ਲਈ, ਤੁਹਾਨੂੰ ਇਹ ਸਮਝਣ ਦੀ ਲੋੜ ਹੁੰਦੀ ਹੈ ਕਿ ਤੁਹਾਡੇ ਗਾਹਕ ਕੌਣ ਹਨ, ਉਹ ਕੀ ਖਰੀਦਣਾ ਪਸੰਦ ਕਰਦੇ ਹਨ ਅਤੇ ਉਹ ਇਸ ਨੂੰ ਕਿਵੇਂ ਖਰੀਦਦੇ ਹਨ। ਤੁਸੀਂ ਵਲੰਟੀਅਰ ਸੰਸਥਾਵਾਂ, ਕਾਰੋਬਾਰੀ ਸੰਸਥਾਵਾਂ ਅਤੇ ਪੂਜਾ ਦੇ ਸਥਾਨਾਂ ਆਦਿ ਵਿੱਚ ਸ਼ਾਮਲ ਹੋ ਕੇ ਸਥਾਨਕ ਬਜ਼ਾਰ ਬਾਰੇ ਜ਼ਿਆਦਾ ਸਿੱਖ ਸਕਦੇ ਹੋ।

3. ਨੈਟਵਰਕਿੰਗ ਦੀ ਸ਼ੁਰੂਆਤ ਕਰੋ

ਇੱਕ ਨਵੇਂ ਪ੍ਰਵਾਸੀ ਦੇ ਤੌਰ ’ਤੇ, ਇੱਕ ਵਪਾਰੀ ਲਈ ਨੈਟਵਰਕਿੰਗ ਮੁੱਖ ਸਾਧਨ ਹੈ। ਤੁਸੀਂ ਆਪਣੀ ਸੱਭਿਆਚਾਰਕ ਕੌਮ ਅਤੇ ਕੋਮਰਸ ਦੇ ਸਥਾਨਕ ਚੈਂਬਰ ਵਿੱਚ ਕਾਰੋਬਾਰਾਂ, ਸੰਸਥਾਵਾਂ ਅਤੇ ਐਸੋਸਿਏਸ਼ਨਾਂ ਨਾਲ ਮਿਲ ਸਕਦੇ ਹੋ ਅਤੇ ਸੰਪਰਕ ਬਣਾ ਸਕਦੇ ਹੋ।

ਕੈਨੇਡਾ ਵਿੱਚ ਨਵੇਂ ਹੋਣ ਦਾ ਮਤਲਬ ਹੈ ਕਿ ਕਾਰੋਬਾਰੀ ਕਰਜ਼ਾ ਲੈਣ ਲਈ ਬੈਂਕਾਂ ਨੂੰ ਦਿਖਾਉਣ ਲਈ ਤੁਹਾਡੇ ਕੋਲ ਕ੍ਰੈਡਿਟ ਦਾ ਇਤਿਹਾਸ ਨਹੀਂ ਹੋਵੇਗਾ। ਇਸਦਾ ਇੱਕ ਸਰਲ ਉਪਾਅ ਹੈ ਕਿ ਨਵਾਂ ਕ੍ਰੈਡਿਟ ਕਾਰਡ ਬਣਵਾ ਲਓ ਅਤੇ ਇਸਨੂੰ ਜ਼ਿੰਮੇਵਾਰੀ ਨਾਲ ਵਰਤੋ। ਤੁਸੀਂ BDC’s ਦੇ ਨਿਊਕਮਰ ਇੰਟਰਪ੍ਰੇਨਿਓਰ ਲੋਨ ਵਰਗੇ ਸਰਕਾਰੀ ਪ੍ਰੋਗਰਾਮਾਂ ਦੀ ਵੀ ਪੜਚੋਲ ਕਰ ਸਕਦੇ ਹੋ।

ਆਪਣੇ-ਆਪ ਨੂੰ ਸਫਲਤਾ ਲਈ ਉੱਚਾ ਚੁੱਕੋ

ਇੱਕ ਅੰਤਿਮ ਸੁਝਾਅ: ਆਪਣੇ ਕਾਰੋਬਾਰ ਨੂੰ ਲਾਭਦਾਇਕ ਬਣਨ ਦੇ ਇੰਤਜ਼ਾਰ ਤਕ ਤੁਹਾਡੇ ਕੋਲ ਆਪਣੇ ਨਿੱਜੀ ਖਰਚੇ ਚਲਾਉਣ ਲਈ ਲੋੜੀਂਦਾ ਪੈਸਾ ਹੋਣਾ ਜ਼ਰੂਰੀ ਹੈ (ਘੱਟੋ-ਘੱਟ 6 ਮਹੀਨਿਆਂ ਦੀ ਬੱਚਤ ਇੱਕ ਚੰਗਾ ਬੁਨਿਆਦੀ ਨਿਯਮ ਹੈ)।

ਕੈਨੇਡੀਅਨ ਸਰਕਾਰ ਦਾ ਪ੍ਰੀਪੇਅਰਿੰਗ ਟੂ ਵਰਕ ਪੇਜ਼ ਤੁਹਾਡੇ ਖੇਤਰ ਵਿੱਚ ਕੰਮ ਲੱਭਣ, ਕ੍ਰੀਡੈਂਸ਼ੀਅਲ ਦੇ ਮੁਲਾਂਕਣ ਕੀਤੇ ਜਾਣ, ਭਾਸ਼ਾ ਦੀਆਂ ਸ਼੍ਰੇਣੀਆਂ ਅਤੇ ਨਵੇਂ ਪ੍ਰਵਾਸੀਆਂ ਦੀਆਂ ਸੇਵਾਵਾਂ ਦੇ ਸੋਮੇ ਪ੍ਰਦਾਨ ਕਰਾਉਂਦਾ ਹੈ।

هل لديك أسئلة؟

متخصصونا مستعدون لمساعدتك.