ਕਾਰੋਬਾਰੀਆਂ ਲਈ ਵਿੱਤੀ ਸ਼ਬਦਾਵਲੀ
ਮਿਆਦ | ਅਨੁਵਾਦ | ਪਰਿਭਾਸ਼ਾ |
Accelerated payment | ਤੀਬਰ ਭੁਗਤਾਨ | ਜਦੋਂ ਕਰਜਦਾਰ ਭੁਗਤਾਨ ਦੀ ਰਕਮ ਜਾਂਉਸ ਦੀ ਵਾਰਵਾਰਤਾ ਵਧਾ ਕੇ ਆਪਣੇ ਕਰਜੇ ਦੀ ਉਧਾਰ ਚੁਕਾਈ ਮਿਆਦ ਘਟਾਉਣ ਦੀ ਬੇਨਤੀ ਕਰਦਾ ਹੈ, ਤਾਂ ਜੋ ਕਰਜੇ ਦਾ ਨਿਪਟਾਰਾ ਸਮੇਂ ਤੋਂ ਪਹਿਲਾਂ ਹੋ ਜਾਵੇ। |
Accounts payable | ਅਦਾਇਗੀਯੋਗ ਲੇਖਾ | ਕਿਸੇ ਵੀ ਕੰਪਨੀ ਦਾ ਸੇਵਾਂਵਾਂ ਜਾਂ ਸਮਾਨ ਲਈ ਆਪਣੇ ਪੂਰਤੀਕਰਤਾਵਾਂ ਜਾਂ ਹੋਰ ਧਿਰਾਂ ਵੱਲ ਬਕਾਇਆ ਪੈਸਾ। |
Accounts receivable | ਪ੍ਰਾਪਤੀਯੋਗ ਲੇਖਾ | ਕਿਸੇ ਵੀ ਕੰਪਨੀ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਸੇਵਾਂਵਾਂ ਜਾਂ ਵਿਤਰਣ ਕੀਤੇ ਗਏ ਸਮਾਨ ਲਈ ਗਾਹਕਾਂ ਵੱਲ ਬਕਾਇਆ ਪੈਸਾ। |
Amortization period | ਉਧਾਰ ਚੁਕਾਈ ਮਿਆਦ | ਪੂਰੇ ਕਰਜੇ ਦਾ ਨਿਪਟਾਰਾ ਕਰਨ ਵਿੱਚ ਲੱਗਣ ਵਾਲਾ ਕੁੱਲ ਸਮਾਂ। |
Angel investor | ਦੂਤ ਨਿਵੇਸ਼ਕ | ਇੱਕ ਅਜਿਹਾ ਦੌਲਤਮੰਦ ਨਿਵੇਸ਼ਕ ਜੋ ਆਮ ਤੌਰ ਤੇ ਕਿਸੇ ਵੀ ਕੰਪਨੀ ਦੇ ਵਿਕਾਸ ਦੇ ਮੁੱਢਲੇ ਪੜਾਵਾਂ ਵਿੱਚ ਨਿਵੇਸ਼ਕਰਦਾ ਹੈ, ਜਿਵੇਂ ਕਿ ਇਹ ਅਕਸਰ ਇੱਕ ਟੈਕ-ਸਟਾਰਟ-ਅਪ ਕੰਪਨੀ ਵਿੱਚ ਨਿਵੇਸ਼ ਕਰਦਾ ਹੈ। |
Asset | ਜਾਇਦਾਦ | ਜਾਇਦਾਦ ਕਿਸੇ ਵੀ ਕੰਪਨੀ ਦੀ ਇੱਕ ਅਜਿਹੀ ਚੀਜ਼ ਹੁੰਦੀ ਹੈ ਜਿਸ ਤੇ ਉਸਦਾ ਮਾਲੀਕਾਨਾ ਹੱਕ ਹੁੰਦਾ ਹੈ। ਸਥੂਲ ਜਾਇਦਾਦਾਂ ਭੌਤਿਕ ਹੁੰਦੀਆਂ ਹਨ; ਇਹਨਾਂ ਵਿੱਚ ਸ਼ਾਮਲ ਹਨ ਨਕਦੀ, ਸਮਾਨ, ਵਾਹਨ, ਉਪਕਰਣ, ਇਮਾਰਤਾਂ ਅਤੇ ਨਿਵੇਸ਼। ਸੂਖਮ ਜਾਇਦਾਦਾਂ ਭੌਤਿਕ ਤੌਰ ਤੇ ਮੌਜੂਦ ਨਹੀਂ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਪ੍ਰਾਪਤੀਯੋਗ ਲੇਖਾ, ਪੂਰਵ-ਭੁਗਤਾਨ ਕੀਤੇ ਖਰਚੇ, ਅਤੇ ਪੇਟੈਂਟ ਅਤੇ ਸਾਖ ਜਿਹੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ। |
Average days payable | ਔਸਤ ਅਦਾਇਗੀ ਦਿਨ | ਇੱਕ ਵਿੱਤੀ ਸੂਚਕ ਜੋ ਇੱਕ ਕੰਪਨੀ ਵੱਲੋਂ ਆਪਣੇ ਪੂਰਤੀਕਰਤਾਵਾਂ ਨੂੰ ਭੁਗਤਾਨ ਕਰਨ ਵਿੱਚ ਲੱਗਣ ਵਾਲੇ ਔਸਤ ਦਿਨ ਮਾਪਦਾ ਹੈ। |
Average collection period | ਔਸਤ ਉਗਰਾਹੀ ਮਿਆਦ | ਇੱਕ ਵਿੱਤੀ ਸੂਚਕ ਜੋ ਇੱਕ ਕੰਪਨੀ ਵੱਲੋਂ ਆਪਣੇ ਗਾਹਕਾਂ ਤੋਂ ਭੁਗਤਾਨ ਪ੍ਰਾਪਤ ਕਰਨ ਵਿੱਚ ਲੱਗਣ ਵਾਲੇ ਔਸਤ ਦਿਨ ਮਾਪਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Balance sheet |
ਬੈਲਂਸ ਸ਼ੀਟ
|
ਬੈਲਂਸ ਸ਼ੀਟ ਕਿਸੇ ਵੀ ਕੰਪਨੀ ਦੀਆਂ ਜਾਇਦਾਦਾਂ, ਦੇਣਦਾਰੀਆਂ ਅਤੇ ਕਿਸੇ ਇੱਕ ਖਾਸ ਬਿੰਦੁ (ਬਿਉਰੇ ਦੇ ਸਿਖਰ ਤੇ ਦਰਸਾਏ ਮੁਤਾਬਕ) ਤੇ ਹਿੱਤਧਾਰਕਾਂ ਦੇ ਸ਼ੇਅਰਾਂ ਦਾ ਸੰਖੇਪ ਦਰਸਾਉਂਦਾ ਹੈ। ਇਹ ਕਿਸੇ ਵੀ ਕੰਪਨੀ ਦੇ ਬੁਨਿਆਦੀ ਵਿੱਤੀ ਦਸਤਾਵੇਜ਼ਾਂ ਵਿੱਚੋਂ ਇੱਕ ਹੈ। |
Balloon loan | ਇੱਕ-ਮੁਸ਼ਤ ਕਰਜਾ | ਇੱਕ ਕਿਸਮ ਦਾ ਕਰਜਾ ਜਿਸ ਦਾ ਆਪਣੀ ਕੁੱਲ ਮਿਆਦ ਦੌਰਾਨ ਪੂਰੀ ਤਰ੍ਹਾਂ ਕਰਜਾ ਚੁਕਾਇਆ ਨਹੀਂ ਜਾਂਦਾ ਹੈ ਅਤੇ ਅੰਤ ਤੇ ਪੂਰਾ ਭੁਗਤਾਨ ਕੀਤੇ ਜਾਣ ਲਈ ਇੱਕ ਮੁਸ਼ਤ-ਭੁਗਤਾਨ ਕਰਨ ਦੀ ਲੋੜ ਪੈਂਦੀ ਹੈ। |
Balloon payment | ਇੱਕ-ਮੁਸ਼ਤ ਭੁਗਤਾਨ | ਕਰਜੇ ਦੀ ਮਿਆਦ ਦੇ ਅੰਤ ਤਕ ਬਕਾਇਆ ਵੱਡੀ ਰਕਮ। ਇਸ ਨੂੰ ਇਹ ਨਾਮ ਇਸ ਤੱਥ ਤੋਂ ਮਿਲਿਆ ਹੈ ਕਿ ਕਰਜਾ ਇਸ ਤੱਥ ਦੇ ਸਿੱਟੇ ਵਜੋਂ ਗੁੱਬਾਰੇ ਵਾਂਗ ਵਧਦਾ ਰਹਿੰਦਾ ਹੈ ਕਿ ਕਰਜੇ ਦੀ ਰਕਮ ਦਾ ਕਰਜੇ ਦੀ ਮਿਆਦ ਦੌਰਾਨ ਤਕ ਪੂਰੀ ਤਰ੍ਹਾਂ ਕਰਜਾ ਨਹੀਂ ਚੁਕਾਇਆ ਗਿਆ ਹੈ। |
Blended payment | ਮਿਸ਼ਰਤ ਭੁਗਤਾਨ | ਕਰਜੇ ਦੀ ਅਦਾਇਗੀ ਦਾ ਇੱਕ ਤਰੀਕਾ ਜਿਸ ਵਿੱਚ ਕਰਜੇ ਦਾ ਭੁਗਤਾਨ ਬਰਾਬਰ ਕਿਸ਼ਤਾਂ ਵਿੱਚ ਕੀਤਾ ਜਾਂਦਾ ਹੈ, ਜਿਸ ਵਿੱਚ ਮੂਲ ਰਕਮ ਅਤੇ ਵਿਆਜ ਦੋਵੇਂ ਸ਼ਾਮਲ ਹੁੰਦੇ ਹਨ। |
Breakeven point | ਲਾਭ-ਅਲਾਭ ਸਥਿਤੀ | ਉਹ ਸਥਿਤੀ ਜਿਸ ਵਿੱਚ ਕਿਸੇ ਵੀ ਕੰਪਨੀ ਦੀ ਆਮਦਨ, ਆਮਦਨੀ ਨਾਲ ਸਬੰਧਿਤ ਸਾਰੇ ਖਰਚਿਆਂ ਦੇ ਬਰਾਬਰ ਹੋ ਜਾਂਦੀ ਹੈ। |
Bridge capital | ਆਰਜ਼ੀ ਪੂੰਜੀ |
ਇਸ ਨੂੰ ਆਰਜ਼ੀ ਵਿੱਤ ਪੂੰਜੀ ਜਾਂ ਆਰਜ਼ੀ ਵਿੱਤ ਵੀ ਕਿਹਾ ਜਾਂਦਾ ਹੈ। ਇਹ ਇੱਕ ਕਿਸਮ ਦੀ ਅਸਥਾਈ ਵਿੱਤ ਪੂੰਜੀ ਹੁੰਦੀ ਹੈ ਜੋ ਕਿਸੇ ਵੀ ਕਾਰੋਬਾਰ ਦੀ ਆਪਣੀਆਂ ਲਾਗਤਾਂ ਪੂਰੀਆਂ ਕਰਨ ਵਿੱਚ ਉਦੋਂ ਤਕ ਮਦਦ ਕਰਦੀ ਹੈ, ਜਦੋਂ ਤਕ ਕਾਰੋਬਾਰ ਸ਼ੇਅਰ ਨਿਵੇਸ਼ਕਾਂ ਜਾਂ ਕਰਜਾ ਦੇਣ ਵਾਲਿਆਂ ਤੋਂ ਸਥਾਈ ਪੂੰਜੀ ਨਹੀਂ ਪ੍ਰਾਪਤ ਕਰ ਲੈਂਦਾ ਹੈ। |
Business accelerators | ਕਾਰੋਬਾਰ ਗਤੀਵਰਧਕ | ਅਜਿਹੇ ਪ੍ਰੋਗਰਾਮ ਜੋ ਮੁਰਸ਼ਦੀ, ਨਿਵੇਸ਼ਕਾਂ ਨੂੰ ਪਹੁੰਚ, ਯੋਜਨਾਬੰਦੀ ਅਤੇ ਤਕਨੀਕੀ ਸੌਮਿਆਂ ਦੇ ਨਾਲ-ਨਾਲ ਦਫਤਰ ਦੀ ਥਾਂ ਸਾਂਝੀ ਕਰਨ ਰਾਹੀਂ ਨਵੀਆਂ ਸਥਾਪਤ ਜਾਂ ਆਪਣੇ ਮੁੱਢਲੇ ਪੜਾਅ ਵਿੱਚੋਂ ਗੁਜ਼ਰ ਰਹੀਆਂ ਕੰਪਨੀਆਂ ਦੀ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ। ਗਤੀਵਰਧਕ ਆਮ ਤੌਰ ਤੇ ਤਿੰਨ ਤੋਂ ਚਾਰ ਮਹੀਨਿਆਂ ਤਕ ਚਲਦੇ ਹਨ। ਇਹ ਆਮ ਤੌਰ ਤੇ ਉੱਚ-ਤਕਨੀਕ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਨ। |
Business incubators | ਕਾਰੋਬਾਰ ਵਰਧਕ | ਅਜਿਹੇ ਪ੍ਰੋਗਰਾਮ ਜੋ ਮੁਰਸ਼ਦੀ, ਨਿਵੇਸ਼ਕਾਂ ਨੂੰ ਪਹੁੰਚ, ਯੋਜਨਾਬੰਦੀ ਅਤੇ ਤਕਨੀਕੀ ਸੌਮਿਆਂ ਦੇ ਨਾਲ-ਨਾਲ ਦਫਤਰ ਦੀ ਥਾਂ ਸਾਂਝੀ ਕਰਨ ਰਾਹੀਂ ਸਟਾਰਟ-ਅਪ ਕੰਪਨੀਆਂ ਦੀ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ। ਇਹ ਆਮ ਤੌਰ ਤੇ ਉੱਚ-ਤਕਨੀਕ ਖੇਤਰਾਂ ਤੇ ਧਿਆਨ ਕੇਂਦ੍ਰਿਤ ਕਰਦੇ ਹਨ। ਕੰਪਨੀਆਂ ਕਈ ਮਹੀਨਿਆਂ ਤੋਂ ਇੱਕ ਸਾਲ ਜਾਂ ਦੋ ਸਾਲਾਂ ਤਕ ਇੱਕ ਕਾਰੋਬਾਰ ਵਰਧਕ ਵਿੱਚ ਖਰਚਾ ਕਰ ਸਕਦੀਆਂ ਹਨ। |
Business plan | ਕਾਰੋਬਾਰ ਯੋਜਨਾ | ਆਮ ਤੌਰ ਤੇ ਕਾਰੋਬਾਰ ਯੋਜਨਾਵਾਂ: ਕਿਸੇ ਵੀ ਕੰਪਨੀ ਦੇ ਟੀਚਾਬੱਧ ਗਾਹਕਾਂ ਦੀ ਪਛਾਣ ਕਰਨਾ ਅਤੇ ਕੰਪਨੀ ਵੱਲੋਂ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਅਤੇ ਉਤਪਾਦਾਂ ਦਾ ਵਰਣਨ ਕਰਨਾ। ਇਸ ਵਿੱਚ ਬਜਾਰ ਦੀ ਸਮਰੱਥਾ ਅਤੇ ਪ੍ਰਤੀਯੋਗੀਆਂ ਦੀ ਵਿਸਤ੍ਰਿਤ ਜਾਣਕਾਰੀ ਦੇ ਨਾਲ-ਨਾਲ ਵਿੱਤੀ ਖਾਕਾ ਅਤੇ ਮਾਰਕੀਟਿੰਗ, ਉਤਪਾਦਨ ਅਤੇ ਮਨੁੱਖੀ ਸੌਮੇ ਸਬੰਧੀ ਰਣਨੀਤੀਆਂ ਵੀ ਸ਼ਾਮਲ ਹਨ। |
ਮਿਆਦ | ਅਨੁਵਾਦ | ਪਰਿਭਾਸ਼ਾ |
Cash flow | ਨਕਦੀ ਪੂਰਤੀ | ਨਕਦੀ ਪੂਰਤੀ ਇਹ ਮਾਪਦੀ ਹੈ ਕਿ ਕੋਈ ਵੀ ਕੰਪਨੀ ਆਪਣੇ ਖਰਚ ਕਰਨ ਦੀ ਸਮਰੱਥਾ ਵਿਰੁੱਧ ਕਿੰਨੀ ਨਕਦੀ ਲੈ ਸਕਦੀ ਹੈ। ਕੰਪਨੀ ਵਿੱਚ ਨਕਦੀ ਆਉਣਾ ਕੰਪਨੀ ਵਿੱਚ ਨਕਦੀ ਜਾਣ ਦੇ ਮੁਕਾਬਲੇ ਜਿਆਦਾ ਹੋਣ ਦਾ ਮਤਲਬ ਹੁੰਦਾ ਹੈ ਕਿ ਨਕਦੀ ਪੂਰਤੀ ਸਕਾਰਾਤਮਕ ਹੈ। ਜੇਕਰ ਇਸ ਦੇ ਉਲਟ ਹੁੰਦਾ ਹੈ, ਤਾਂ ਨਕਦੀ ਪੂਰਤੀ ਨਕਾਰਾਤਮਕ ਹੁੰਦੀ ਹੈ। |
Cash flow statement | ਨਕਦੀ ਪੂਰਤੀ ਦੀ ਸਟੇਟਮੈਂਟ | ਇਹ ਇੱਕ ਅਜਿਹਾ ਦਸਤਾਵੇਜ਼ ਹੁੰਦਾ ਹੈ ਜੋ ਕਿਸੇ ਇੱਕ ਖਾਸ ਮਿਆਦ (ਮਹੀਨੇ ਜਾਂ ਸਾਲਾਂ) ਦੌਰਾਨ ਕਿਸੇ ਕੰਪਨੀ ਦੀ ਨਕਦੀ ਪੂਰਤੀ ਨੂੰ ਦਰਸਾਉਂਦਾ ਹੈ। |
Cash ratio | ਨਕਦੀ ਅਨੁਪਾਤ |
ਇਸ ਨੂੰ ਤੇਜ਼ ਅਨੁਪਾਤ ਜਾਂ ਐਸਿਡ ਜਾਂਚ ਅਨੁਪਾਤ ਵੀ ਕਿਹਾ ਜਾਂਦਾ ਹੈ। ਇੱਕ ਵਿੱਤੀ ਅਨੁਪਾਤ ਜੋ ਆਪਣੀਆਂ ਜਿਆਦਤਰ ਚਾਲੂ ਜਾਇਦਾਦਾਂ (ਨਕਦੀ ਜਾਂ ਅਜਿਹੀ ਜਾਇਦਾਦਾਂ ਜਿੰਨਾ ਨੂੰ ਅਸਾਨੀ ਨਾਲ ਨਕਦੀ ਵਿੱਚ ਬਦਲਿਆ ਜਾ ਸਕਦਾ ਹੈ) ਰਾਹੀਂ, ਕੰਪਨੀ ਦੀ ਕ੍ਰੈਡਿਟ ਮੰਗਾਂ ਦਾ ਤੁਰੰਤ ਭੁਗਤਾਨ ਕਰਨ ਦੀ ਸਮਰੱਥਾ ਦਰਸਾਉਂਦਾ ਹੈ, ਇਸ ਨੂੰ ਤੀਬਰ ਜਾਇਦਾਦ ਵੀ ਕਿਹਾ ਜਾਂਦਾ ਹੈ। ਇਹ ਕਾਰਜਕਾਰੀ ਪੂੰਜੀ ਅਨੁਪਾਤ ਵਾਂਗ ਹੀ ਹੁੰਦਾ ਹੈ, ਸਿਵਾਏ ਇਸ ਦੇ ਕਿ ਇਸ ਵਿੱਚ ਸਮਾਨ ਦੀ ਸੂਚੀ ਅਤੇ ਪੂਰਵ-ਭੁਗਤਾਨ ਵਾਲੀਆਂ ਚੀਜ਼ਾਂ ਸ਼ਾਮਲ ਨਹੀਂ ਹੁੰਦੀਆਂ ਹਨ, ਜਿਨ੍ਹਾਂ ਲਈ ਨਕਦੀ ਦਾ ਇੰਤਜਾਮ ਤੁੰਰਤ ਨਹੀਂ ਕੀਤਾ ਜਾ ਸਕਦਾ ਹੈ। |
Collateral | ਜਮਾਨਤ ਜਾਇਦਾਦ | ਜਮਾਨਤ ਜਾਇਦਾਦ ਦਾ ਮਤਲਬ ਹੈ ਵੱਖ-ਵੱਖ ਕਿਸਮ ਦੀਆਂ ਜਾਇਦਾਦਾਂ ਜਿਸ ਨੂੰ ਕਰਜਦਾਰ ਕਰਜਾ ਲੈਣ ਲਈ ਸੁਰੱਖਿਆ ਵਜੋਂ ਗਿਰਵੀ ਰੱਖਣ ਦੀ ਸਹੁੰ ਚੁੱਕਦਾ ਹੈ। |
Costs of goods sold | ਵੇਚੇ ਸਮਾਨ ਦਾ ਮੁੱਲ | ਉਹ ਮੁੱਲ ਜੋ ਕਿਸੇ ਵੀ ਉਤਪਾਦ ਦੇ ਉਤਪਾਦਨ ਜਾਂ ਸੇਵਾਵਾਂ ਦੇਣ ਕਰਕੇ ਮਿਲਦਾ ਹੈ, ਜਿਵੇਂ ਕਿ ਸਮੱਗਰੀ, ਪਰਤੱਖ ਮਜਦੂਰੀ, ਉਪਯੋਗਿਤਾਵਾਂ, ਆਦਿ। |
Current assets
|
ਚਾਲੂ ਜਾਇਦਾਦਾਂ | ਜਾਇਦਾਦਾਂ ਜਿੰਨਾਂ ਨੂੰ ਅਗਲੇ 12 ਮਹੀਨਿਆਂ ਜਾਂ ਕਾਰੋਬਾਰ ਚੱਕਰ ਦੇ ਅੰਦਰ ਨਕਦੀ ਵਿੱਚ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਸਮਾਨ ਅਤੇ ਪ੍ਰਾਪਤੀਯੋਗ ਲੇਖਾ। |
Current liabilities | ਚਾਲੂ ਦੇਣਦਾਰੀਆਂ | ਇੱਕ ਕੰਪਨੀ ਦੀਆਂ ਵਿੱਤੀ ਜਿੰਮੇਵਾਰੀਆਂ ਜੋ ਅਗਲੇ 12 ਮਹੀਨਿਆਂ ਜਾਂ ਕਾਰੋਬਾਰ ਚੱਕਰ ਦੌਰਾਨ ਪੂਰੀਆਂ ਕੀਤੀਆਂ ਜਾਣੀਆਂ ਹਨ, ਜਿਵੇਂ ਕਿ ਘੱਟ ਸਮੇਂ ਵਾਲੇ ਕਰਜੇ ਅਤੇ ਅਦਾਇਗੀਯੋਗ ਲੇਖਾ। |
ਮਿਆਦ | ਅਨੁਵਾਦ | ਪਰਿਭਾਸ਼ਾ |
Debt service coverage ratio | ਕਰਜ-ਸੇਵਾ ਕਵਰੇਜ ਅਨੁਪਾਤ | ਇਹ ਇੱਕ ਅਜਿਹਾ ਵਿੱਤੀ ਅਨੁਪਾਤ ਹੈ ਜੋ ਕਿਸੇ ਕਾਰੋਬਾਰ ਦੀ ਆਪਣੇ ਕਰਜੇ ਦੀ ਚੁਕੌਤੀ ਲਈ ਢੁਕਵੀਂ ਕਮਾਈ ਬਣਾਉਣ ਦੀ ਸਮਰੱਥਾ ਨੂੰ ਮਾਪਦਾ ਹੈ। ਇਸਨੂੰ ਆਮ ਤੌਰ ਤੇ ਕਾਰੋਬਾਰ ਦੇ ਸੰਚਾਲਨ ਲਾਭ ਵਿੱਚੋਂ ਵਿਆਜ ਅਤੇ ਮੁੱਲ ਹ੍ਰਾਸ ਨੂੰ ਘਟਾਉਣ ਤੋਂ ਪਹਿਲਾਂ, ਉਸਨੂੰ ਸਾਲਾਨਾ ਮੂਲਧਨ ਅਤੇ ਉਸਦੇ ਕਰਜ ਤੇ ਦਿੱਤੇ ਗਏ ਵਿਆਜ ਨਾਲ ਵੰਡ ਕੇ ਕੱਢਿਆ ਜਾਂਦਾ ਹੈ। |
Debt-to-asset ratio | ਕਰਜ-ਤੋਂ-ਜਾਇਦਾਦ ਅਨੁਪਾਤ | ਇਹ ਇੱਕ ਅਜਿਹਾ ਵਿੱਤੀ ਅਨੁਪਾਤ ਹੈ, ਜੋ ਕਿ ਕਿਸੇ ਕੰਪਨੀ ਦੀ ਜਾਇਦਾਦ ਵਿੱਚ ਲੈਣਦਾਰਾਂ ਦੁਆਰਾ ਵਿੱਤੀ ਪੋਸ਼ਨ ਕੀਤੀ ਗਈ ਜਾਇਦਾਦ ਦੀ ਪ੍ਰਤੀਸ਼ਤਤਾ ਨੂੰ ਦਰਸਾਉਂਦਾ ਹੈ। ਇਸਦਾ ਉੱਚ ਅਨੁਪਾਤ ਦਰਸਾਉਂਦਾ ਹੈ ਕਿ ਕਾਰੋਬਾਰ ਦੀ ਕਰਜੇ ਤੇ ਵਾਸਤਵਿਕ ਨਿਰਭਰਤਾ ਹੈ ਅਤੇ ਇਹ ਵਿੱਤੀ ਕਮਜ਼ੋਰੀ ਦੀ ਨਿਸ਼ਾਨੀ ਹੋ ਸਕਦਾ ਹੈ। |
Debt-to-equity ratio | ਕਰਜ-ਤੋਂ-ਇਕਵਿਟੀ ਅਨੁਪਾਤ | ਇਹ ਇੱਕ ਅਜਿਹਾ ਵਿੱਤੀ ਅਨੁਪਾਤ ਹੈ, ਜੋ ਦਰਸਾਉਂਦਾ ਹੈ ਕਿ ਕਾਰੋਬਾਰ ਦੇ ਮਾਲਕਾਂ ਦੁਆਰਾ ਨਿਵੇਸ਼ ਕੀਤੀ ਰਕਮ ਦੇ ਮੁਕਾਬਲੇ ਕਾਰੋਬਾਰ ਵਿੱਚ ਕਿੰਨਾ ਕਰਜਾ ਹੈ। ਇਸ ਸੂਚਕ ਤੇ ਬੈਂਕਰ ਖ਼ਾਸ ਤੌਰ ਤੇ ਧਿਆਨ ਦਿੰਦੇ ਹਨ ਕਿਉਂਕਿ ਇਹ ਕਿਸੇ ਕਾਰੋਬਾਰ ਦੀ ਆਪਣੇ ਕਰਜੇ ਦੀ ਅਦਾਇਗੀ ਕਰਨ ਦੀ ਸਮਰੱਥਾ ਦਾ ਮਾਪ ਹੈ। |
Default | ਡਿਫਾਲਟ | ਕਰਜੇ ਦੀ ਮਿਆਦ ਤੇ ਭੁਗਤਾਨ ਕਰਨ ਵਿੱਚ ਅਸਫਲ ਹੋਣਾ ਜਾਂ ਕਰਜ ਸਮਝੌਤੇ ਦੀਆਂ ਦੂਜੀਆਂ ਸ਼ਰਤਾਂ, ਜੋ "ਡਿਫਾਲਟ ਦੀਆਂ ਘਟਨਾਵਾਂ" ਵਜੋਂ ਪਰਿਭਾਸ਼ਿਤ ਕੀਤੀਆਂ ਗਈਆਂ ਹਨ, ਨੂੰ ਪੂਰਾ ਕਰਨ ਵਿੱਚ ਅਸਫਲ ਹੋਣਾ। |
Depreciation | ਮੁੱਲ ਹ੍ਰਾਸ | ਇਹ ਕਿਸੇ ਜਾਇਦਾਦ ਦੇ ਮੁੱਲ ਵਿੱਚ ਆਈ ਕਮੀ ਹੈ। ਲੇਖਾ ਵਿਧੀ ਦੇ ਉਦੇਸ਼ਾਂ ਲਈ, ਮੁੱਲ ਹ੍ਰਾਸ ਦਰਸਾਉਂਦਾ ਹੈ ਕਿ ਕਿਸੇ ਮੂਰਤ ਜਾਇਦਾਦ ਦੇ ਕਿੰਨੇ ਕੁ ਮੁੱਲ ਦੀ ਵਰਤੋਂ ਕੀਤੀ ਗਈ ਹੈ। ਉਧਾਰਚੁਕਾਈ ਅਤੇ ਮੁੱਲ ਹ੍ਰਾਸ (ਡੇਪ੍ਰੀਸੀਏਸ਼ਨ) ਨੂੰ ਅਕਸਰ ਬਦਲਵੇਂ ਰੂਪ ਵਿੱਚ ਵਰਤਿਆ ਜਾਂਦਾ ਹੈ, ਪਰ ਇਹ ਇੱਕ ਗਲਤ ਅਮਲ ਹੈ ਕਿਉਂਕਿ ਉਧਾਰਚੁਕਾਈ ਅਮੂਰਤ ਜਾਇਦਾਦਾਂ ਦਾ ਅਤੇ ਮੁੱਲ ਹ੍ਰਾਸ ਮੂਰਤ ਜਾਇਦਾਦਾਂ ਦਾ ਹਵਾਲਾ ਦਿੰਦਾ ਹੈ। |
Dividends | ਲਾਭਅੰਸ਼ | ਇਹ ਸ਼ੁੱਧ ਲਾਭ ਦਾ ਉਹ ਹਿੱਸਾ ਹੁੰਦਾ ਹੈ ਜੋ ਕਿਸੇ ਕੰਪਨੀ ਦੁਆਰਾ ਆਪਣੇ ਹਿੱਤ ਧਾਰਕਾਂ ਵਿੱਚ ਵੰਡਿਆ ਜਾਂਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
EBITDA | ਐਬਿਟਾ | ਇਹ ਇੱਕ ਸੰਖੇਪ ਸ਼ਬਦ ਹੈ ਜੋ ਵਿਆਜ, ਟੈਕਸ, ਮੁੱਲ ਹ੍ਰਾਸ ਅਤੇ ਉਧਾਰਚੁਕਾਈ ਤੋਂ ਪਹਿਲਾਂ ਦੀ ਕਮਾਈ ਨੂੰ ਦਰਸਾਉਂਦਾ ਹੈ। ਇਹ ਕਿਸੇ ਕੰਪਨੀ ਦੇ ਆਮ ਵਿੱਤੀ ਪ੍ਰਦਰਸ਼ਨ ਦਾ ਇੱਕ ਸਪਸ਼ਟ ਮਿਆਰੀ ਸੂਚਕ ਹੈ। |
Equity financing | ਇਕਵਿਟੀ ਫਾਈਨੈਂਸਿੰਗ | ਜਦੋਂ ਕੋਈ ਕੰਪਨੀ ਕਿਸੇ ਕੰਪਨੀ ਦੀਆਂ ਗਤੀਵਿਧੀਆਂ ਨੂੰ ਫਾਈਨੈਂਸ ਕਰਨ ਲਈ ਪੈਸਾ ਇਕੱਠਾ ਕਰਨ ਲਈ ਨਿਵੇਸ਼ਕਾਂ ਨੂੰ ਸ਼ੇਅਰ ਵੇਚਦੀ ਹੈ। |
ਮਿਆਦ | ਅਨੁਵਾਦ | Definition |
Financial statements | ਵਿੱਤੀ ਵੇਰਵੇ | ਵਿੱਤੀ ਵੇਰਵੇ ਦਸਤਾਵੇਜ਼ਾਂ ਦਾ ਇੱਕ ਸਮੂਹ ਹੈ ਜੋ ਕਿ ਕੰਪਨੀ ਦੀ ਚਾਲੂ ਵਿੱਤੀ ਹਾਲਤ ਦਰਸਾਉਂਦਾ ਹੈ। ਇਸ ਵਿੱਚ ਆਮ ਤੌਰ ਤੇ ਆਮਦਨੀ ਵਿਵਰਨ, ਆਮਦਨ ਖ਼ਰਚ ਦਾ ਚਿੱਠਾ, ਰੱਖੀ ਗਈ ਕਮਾਈ ਦਾ ਵੇਰਵਾ ਅਤੇ ਨਕਦੀ ਪੂਰਤੀ ਨੂੰ ਸ਼ਾਮਲ ਕੀਤਾ ਜਾਂਦਾ ਹੈ। |
Fixed assets | ਨਿਸ਼ਚਿਤ ਜਾਇਦਾਦ | ਇਹ ਇੱਕ ਲੇਖਾ ਸ਼ਬਦ ਹੈ ਜੋ ਕਿਸੇ ਕੰਪਨੀ ਦੀ ਮਾਲਕੀ ਦੀ ਜਾਂ ਉਸ ਦੁਆਰਾ ਸਧਾਰਨ ਕਾਰੋਬਾਰ ਕ੍ਰਮ ਦੇ ਦੌਰਾਨ ਵਰਤੀ ਜਾਂਦੀ ਮੂਰਤ ਜਾਇਦਾਦ ਨੂੰ ਦਰਸਾਉਂਦਾ ਹੈ, ਜਿਂਵੇ ਕਿ ਜਮੀਨ, ਇਮਾਰਤਾਂ ਅਤੇ ਉਪਕਰਣ ਆਦਿ। |
Fixed costs | ਸਥਿਰ ਲਾਗਤਾਂ | ਉੱਪਰਲੀਆਂ ਲਾਗਤਾਂ ਜੋ ਆਮ ਤੌਰ ਤੇ ਬਦਲਦੀਆਂ ਨਹੀਂ ਹਨ, ਜਿਵੇਂ ਕਿ ਦਫ਼ਤਰੀ ਖਰਚੇ, ਕਿਰਾਏ ਆਦਿ। |
Fixed-rate loan | ਨਿਸ਼ਚਿਤ ਦਰ ਕਰਜਾ | ਇੱਕ ਕਰਜਾ ਜਿਸ ਲਈ ਵਿਆਜ ਦੀ ਦਰ ਨਿਸ਼ਚਿਤ ਸਮੇਂ ਲਈ ਨਿਰਧਾਰਤ ਕੀਤੀ ਜਾਂਦੀ ਹੈ। |
ਮਿਆਦ | ਅਨੁਵਾਦ | Definition |
Government remittance | ਸਰਕਾਰੀ ਪੈਸੇ ਭੇਜਣੇ | ਉੱਦਮੀ ਸੰਘੀ ਅਤੇ ਸੂਬਾਈ ਸਰਕਾਰਾਂ ਦੀ ਤਰਫੋਂ ਵਿਕਰੀ ਕਰ ਇਕੱਤਰ ਕਰਦੇ ਹਨ। ਜ਼ਿਆਦਾਤਰ ਕਾਰੋਬਾਰ ਮਾਲ ਅਤੇ ਸੇਵਾ ਕਰ (ਜੀਐਸਟੀ) ਅਤੇ/ਜਾਂ ਸਮਾਨਤਾ ਵਿਕਰੀ ਕਰ (ਐਚਐਸਟੀ) ਇਕੱਤਰ ਕਰਦੇ ਹਨ। ਹਾਲਾਂਕਿ, ਬ੍ਰਿਟਿਸ਼ ਕੋਲੰਬੀਆ, ਸਸਕੈਚਵਾਨ, ਮੈਨਿਟੋਬਾ ਜਾਂ ਕਿਊਬੈਕ ਵਿੱਚ, ਤੁਹਾਨੂੰ ਸੂਬਾਈ ਵਿਕਰੀ ਕਰ ਇੱਕਠਾ ਕਰਨ ਲਈ ਸੂਬਾਈ ਸਰਕਾਰ ਨਾਲ ਪੰਜੀਕਰਨ ਕਰਨ ਦੀ ਲੋੜ ਹੋ ਸਕਦੀ ਹੈ-ਜਿਸਨੂੰ ਕਿਊਬੈਕ ਵਿੱਚ ਕਿਊਬੈਕ ਵਿਕਰੀ ਕਰ ਅਤੇ ਮੈਨਿਟੋਬਾ ਵਿੱਚ ਰਿਟੇਲ ਵਿਕਰੀ ਕਰ ਕਿਹਾ ਜਾਂਦਾ ਸੀ। |
Gross profit | ਕੁੱਲ ਲਾਭ |
ਇਸ ਨੂੰ ਕੁੱਲ ਅੰਤਰ ਅਤੇ ਕੁੱਲ ਲਾਭਾਂਤਰ ਵੀ ਕਿਹਾ ਜਾਂਦਾ ਹੈ। ਇਹ ਇੱਕ ਕੰਪਨੀ ਦੀ ਆਮਦਨੀ ਅਤੇ ਵੇਚੇ ਹੋਏ ਮਾਲ ਦੀ ਲਾਗਤ (ਖ਼ਰਚੇ ਜੋ ਕਿ ਉਤਪਾਦ ਨੂੰ ਬਣਾਉਣ ਜਾਂ ਸੇਵਾਵਾਂ ਪ੍ਰਦਾਨ ਕਰਨ ਦੇ ਸਿੱਧੇ ਨਤੀਜੇ ਵਜੋਂ ਹੁੰਦਾ ਹੈ, ਜਿਵੇਂ ਕਿ ਸਮੱਗਰੀਆਂ, ਸਿੱਧੀ ਮਜ਼ਦੂਰੀ, ਸਹੂਲਤਾਂ,ਆਦਿ) ਦੇ ਵਿੱਚ ਦਾ ਅੰਤਰ ਹੈ। ਇਸ ਵਿੱਚ ਸਥਿਰ ਖ਼ਰਚੇ (ਉੱਪਰਲੇ ਖ਼ਰਚੇ ਜੋ ਕਿ ਆਮ ਤੌਰ ਤੇ ਬਦਲਦੇ ਨਹੀਂ ਹਨ, ਜਿਵੇਂ ਕਿ ਦਫਤਰੀ ਖ਼ਰਚੇ, ਕਿਰਾਏ, ਆਦਿ), ਕਰ ਅਤੇ ਵਿਆਜ ਦੀ ਅਦਾਇਗੀ ਸ਼ਾਮਲ ਨਹੀਂ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Illiquid assets | ਅਤਰਲ ਜਾਇਦਾਦਾਂ | ਅਜਿਹੀਆਂ ਜਾਇਦਾਦਾਂ ਜਿਨ੍ਹਾਂ ਨੂੰ ਅਸਾਨੀ ਨਾਲ ਨਕਦੀ ਵਿੱਚ ਬਦਲਿਆ ਨਹੀਂ ਜਾ ਸਕਦਾ। |
Income statement | ਆਮਦਨੀ ਵੇਰਵਾ | ਆਮਦਨੀ ਵੇਰਵਾ ਕਿਸੇ ਕਾਰੋਬਾਰ ਦੇ ਸ਼ੁੱਧ ਲਾਭ ਜਾਂ ਨੁਕਸਾਨ ਸਮੇਤ, ਕਿਸੇ ਨਿਸ਼ਚਿਤ ਸਮੇਂ ਦਰਮਿਆਨ ਹੋਏ ਕੰਪਨੀ ਦੇ ਮੁਨਾਫ਼ੇ ਨੂੰ ਦਰਸਾਉਂਦਾ ਹੈ। ਇਹ ਸੰਚਾਲਨ ਅਤੇ ਗੈਰ-ਸੰਚਾਲਨ ਗਤੀਵਿਧੀਆਂ ਤੋਂ ਹੋਈ ਆਮਦਨੀ ਅਤੇ ਖਰਚਿਆਂ ਦਾ ਸੰਖੇਪ ਵੀ ਪੇਸ਼ ਕਰਦਾ ਹੈ। ਇਹ ਉਨ੍ਹਾਂ ਬੁਨਿਆਦੀ ਦਸਤਾਵੇਜ਼ਾਂ ਵਿੱਚੋਂ ਇੱਕ ਹੈ ਜੋ ਕਿਸੇ ਕੰਪਨੀ ਦੀ ਵਿੱਤੀ ਰਿਪੋਰਟ ਨੂੰ ਬਣਾਉਂਦਾ ਹੈ। |
Intangible assets | ਅਮੂਰਤ ਜਾਇਦਾਦਾਂ | ਅਮੂਰਤ ਜਾਇਦਾਦਾਂ ਭੌਤਿਕ ਰੂਪ ਵਿੱਚ ਮੌਜੂਦ ਨਹੀਂ ਹੁੰਦੀਆਂ ਅਤੇ ਇਸ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਪ੍ਰਾਪਤੀਯੋਗ ਲੇਖਾ, ਪੂਰਵ-ਅਦਾ ਕੀਤੇ ਖ਼ਰਚੇ, ਅਤੇ ਪੇਟੈਂਟ ਅਤੇ ਸਾਖ਼। ਉਹਨਾਂ ਨੂੰ ਕਰਜਿਆਂ ਦੇ ਭੁਗਤਾਨ ਲਈ ਨਹੀਂ ਵਰਤਿਆ ਜਾ ਸਕਦਾ, ਪਰ ਉਹ ਆਮਦਨੀ ਪੈਦਾ ਕਰ ਸਕਦੀਆਂ ਹਨ ਅਤੇ ਇਹਨਾਂ ਨੂੰ ਵੇਚਿਆ ਜਾ ਸਕਦਾ ਹੈ, ਇਸੇ ਕਰਕੇ ਉਹਨਾਂ ਨੂੰ ਜਾਇਦਾਦਾਂ ਅਧੀਨ ਸੂਚੀਬੱਧ ਕੀਤਾ ਗਿਆ ਹੈ। |
Inventory turnover | ਸਮਾਨ ਦੀ ਕੁੱਲ ਵਿਕਰੀ | ਇਹ ਇੱਕ ਅਨੁਪਾਤ ਹੈ ਜੋ ਦਰਸਾਉਂਦਾ ਹੈ ਕਿ ਕਿਸੇ ਕੰਪਨੀ ਨੇ ਕਿਸੇ ਲੇਖਾ ਮਿਆਦ ਵਿੱਚ ਕਿੰਨੀ ਵਸਤੂਆਂ ਵੇਚੀਆਂ ਹਨ ਅਤੇ ਵਸਤੂ ਸੂਚੀ ਨੂੰ ਤਬਦੀਲ ਕੀਤਾ ਹੈ। ਇਹ ਇੱਕ ਆਮ ਸੰਚਾਲਨ ਕੁਸ਼ਲਤਾ ਅਨੁਪਾਤ ਹੈ। |
ਮਿਆਦ | ਅਨੁਵਾਦ | Definition |
Letter of credit | ਉਧਾਰ ਪੱਤਰ |
ਇਸਨੂੰ ਗਰੰਟੀ ਪੱਤਰ ਵੀ ਕਿਹਾ ਜਾਂਦਾ ਹੈ। ਇਹ ਕਿਸੇ ਵਿੱਤੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਦਸਤਾਵੇਜ਼ ਹੈ ਜਿਸ ਵਿੱਚ ਉਹ ਵਿਕਰੇਤਾ ਨੂੰ ਕੁਝ ਸ਼ਰਤਾਂ ਪੂਰੀਆਂ ਹੋਣ ਤੇ ਭੁਗਤਾਨ ਦੀ ਗਰੰਟੀ ਦਿੰਦੀ ਹੈ। ਉਧਾਰ ਪੱਤਰ ਵਿਕਰੇਤਾ ਲਈ ਭੁਗਤਾਨ ਗਰੰਟੀ ਦੇ ਰੂਪ ਵਿੱਚ ਕੰਮ ਕਰਦੀ ਹੈ ਬਿਨਾਂ ਇਸਦੀ ਪਰਵਾਹ ਕੀਤੇ ਕਿ ਅਖੀਰ ਵਿੱਚ ਖਰੀਦਦਾਰ ਭੁਗਤਾਨ ਕਰਦਾ ਹੈ ਜਾਂ ਨਹੀਂ। |
Liabilities | ਦੇਣਦਾਰੀਆਂ |
ਇਹ ਇੱਕ ਕੰਪਨੀ ਦੇ ਕਰਜੇ ਜਾਂ ਹੋਰ ਵਿੱਤੀ ਜਿੰਮੇਵਾਰੀਆਂ ਹਨ, ਜਿਵੇਂ ਕਿ ਕਰਜਾ, ਭੁਗਤਾਨਯੋਗ ਲੇਖਾ ਅਤੇ ਗਿਰਵੀ ਆਦਿ। |
Liquidity | ਤਰਲਤਾ |
ਤਰਲਤਾ ਕਿਸੇ ਕੰਪਨੀ ਦੀ ਲੋੜੀਂਦੇ ਸਮੇਂ ਵਿੱਚ ਨਕਦ ਜੁਟਾਉਣ ਦੀ ਸਮਰੱਥਾ ਹੈ, ਇਹ ਵਰਤਮਾਨ ਦੇਣਦਾਰੀਆਂ ਦਾ ਭੁਗਤਾਨ ਕਰਨ ਲਈ ਜਾਇਦਾਦਾਂ ਨੂੰ ਨਕਦੀ ਵਿੱਚ ਤਬਦੀਲ ਕਰਨਾ ਹੈ। |
Loan acceptance | ਕਰਜਾ ਸਵੀਕ੍ਰਿਤੀ |
ਜਦੋਂ ਕੋਈ ਕੰਪਨੀ ਵਿੱਤੀ ਸੰਸਥਾ ਦੁਆਰਾ ਪੇਸ਼ ਕੀਤੇ ਗਏ ਅਧਿਕਾਰਤ ਵਿੱਤੀ ਨਿਯਮਾਂ ਅਤੇ ਸ਼ਰਤਾਂ ਤੇ ਸਹਿਮਤ ਹੁੰਦੀ ਹੈ। ਕਰਜਾ ਸਵੀਕ੍ਰਿਤੀ ਕਰਜਾ ਅਧਿਕਾਰ ਸੌਂਪਣ ਦੇ ਬਾਅਦ ਹੁੰਦੀ ਹੈ। |
Loan authorization | ਕਰਜਾ ਅਧਿਕਾਰ ਸੌਂਪਣਾ |
ਜਦੋਂ ਵਿੱਤੀ ਸੰਸਥਾ ਆਪਣੀ ਲੋੜੀਂਦੀ ਮਿਹਨਤ ਪੂਰੀ ਕਰ ਚੁੱਕੀ ਹੈ ਅਤੇ ਵਿੱਤੀ ਬੇਨਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਕਰਜਾ ਅਧਿਕਾਰ ਸੌਂਪਣ ਤੋਂ ਬਾਅਦ ਕਰਜਾ ਸਵੀਕ੍ਰਿਤੀ ਹੁੰਦੀ ਹੈ। |
Loan maturity date | ਕਰਜਾ ਪਰਿਪੱਕਤਾ ਮਿਤੀ |
ਜਿਸ ਤਾਰੀਖ ਨੂੰ ਕਰਜਾ ਖਤਮ ਹੁੰਦਾ ਹੈ ਅਤੇ ਆਖਰੀ ਭੁਗਤਾਨ ਕਰਨਾ ਹੁੰਦਾ ਹੈ। |
Long-term assets | ਲੰਮੀ ਮਿਆਦ ਦੀ ਜਾਇਦਾਦਾਂ |
ਅਜਿਹੀਆਂ ਜਾਇਦਾਦਾਂ ਜਿਸਨੂੰ ਨਕਦ ਵਿੱਚ ਨਹੀਂ ਬਦਲਣਾ ਹੈ ਜਾਂ ਅਗਲੇ 12 ਮਹੀਨਿਆਂ ਜਾਂ ਸੰਚਾਲਨ ਚੱਕਰ ਵਿੱਚ ਖਪਤ ਨਹੀਂ ਕੀਤੀ ਜਾਣੀ ਹੈ, ਜਿਵੇਂ ਕਿ ਸੰਪੱਤੀ ਅਤੇ ਸਾਜ਼ੋ-ਸਮਾਨ। |
Long-term liabilities | ਲੰਮੀ ਮਿਆਦ ਦੀ ਦੇਣਦਾਰੀਆਂ |
ਉਹ ਕਰਜ ਜਾਂ ਜਿੰਮੇਵਾਰੀਆਂ ਜੋ ਅਗਲੇ 12 ਮਹੀਨਿਆਂ ਜਾਂ ਸੰਚਾਲਨ ਚੱਕਰ ਦੇ ਅੰਦਰ ਦੇਣ ਯੋਗ ਨਹੀਂ ਹਨ। |
Love money | ਪ੍ਰੇਮ ਧਨ |
ਪਰਿਵਾਰ ਜਾਂ ਦੋਸਤਾਂ ਦੁਆਰਾ ਦਿੱਤਾ ਗਿਆ ਉਧਾਰ ਧਨ। ਬੈਂਕਰ ਇਸ ਨੂੰ "ਧੀਰਜ ਪੂੰਜੀ" ਮੰਨਦੇ ਹਨ – ਇਹ ਉਹ ਪੈਸਾ ਹੈ ਜਿਸਦਾ ਭੁਗਤਾਨ ਕੰਪਨੀ ਦਾ ਮੁਨਾਫ਼ਾ ਵਧਣ ਤੇ ਕੀਤਾ ਜਾਵੇਗਾ। |
ਮਿਆਦ | ਅਨੁਵਾਦ | ਪਰਿਭਾਸ਼ਾ |
Net profit | ਸ਼ੁੱਧ ਲਾਭ |
ਇਸ ਨੂੰ ਨਿਚਲਾ ਆਧਾਰ, ਸ਼ੁੱਧ ਆਮਦਨੀ ਜਾਂ ਸ਼ੁੱਧ ਕਮਾਈ ਵੀ ਕਿਹਾ ਜਾਂਦਾ ਹੈ। ਇੱਕ ਕੰਪਨੀ ਦੀ ਨਿਰਧਾਰਤ ਸਮੇਂ ਵਿੱਚ ਹੋਈ ਕੁੱਲ ਆਮਦਨੀ ਵਿੱਚੋਂ ਸਾਰੇ ਖਰਚੇ ਘਟਾਉਣ ਤੋਂ ਬਾਅਦ ਇਹ ਬੱਚਦਾ ਹੈ, ਖਰਚਿਆਂ ਵਿੱਚ ਕਰ, ਵਿਆਜ, ਮੁੱਲ ਹ੍ਰਾਸ ਅਤੇ ਉਧਾਰਚੁਕਾਈ, ਜਾਂ ਸੰਚਾਲਨ ਖਰਚੇ ਸ਼ਾਮਲ ਹਨ। |
Net operating profit | ਸ਼ੁੱਧ ਸੰਚਾਲਨ ਲਾਭ |
ਇਸ ਨੂੰ ਸ਼ੁੱਧ ਸੰਚਾਲਨ ਆਮਦਨੀ ਜਾਂ ਵਿਆਜ ਅਤੇ ਕਰਾਂ ਤੋਂ ਪਹਿਲਾਂ ਦੀ ਕਮਾਈ (ਈਬੀਆਈਟੀ) ਵੀ ਕਿਹਾ ਜਾਂਦਾ ਹੈ। ਕਿਸੇ ਕੰਪਨੀ ਦੇ ਸੰਚਾਲਨ ਲਾਭ ਵਿੱਚੋਂ ਸੰਚਾਲਨ ਖਰਚਿਆਂ ਨੂੰ ਘਟਾਇਆ ਜਾਂਦਾ ਹੈ, ਪਰ ਆਮਦਨੀ ਕਰ ਅਤੇ ਵਿਆਜ ਨੂੰ ਘਟਾਏ ਜਾਣ ਤੋਂ ਪਹਿਲਾਂ। |
ਮਿਆਦ | ਅਨੁਵਾਦ | Definition |
Operating expenses
|
ਸੰਚਾਲਨ ਖਰਚੇ
|
ਸੰਚਾਲਨ ਖਰਚਿਆਂ - ਨੂੰ ਵਿਕਰੀ, ਆਮ ਅਤੇ ਪ੍ਰਬੰਧਕੀ ਖਰਚੇ (ਐਸਜੀ ਅਤੇ ਏ) ਵੀ ਕਿਹਾ ਜਾਂਦਾ ਹੈ –ਇਹ ਕਾਰੋਬਾਰ ਨੂੰ ਚਲਾਉਣ ਦੀ ਲਾਗਤਾਂ ਹਨ। ਇਹਨਾਂ ਵਿੱਚ ਕਿਰਾਏ ਅਤੇ ਸਹੂਲਤੀ ਖਰਚੇ, ਮੰਡੀਕਰਨ ਖਰਚੇ, ਕੰਪਿਊਟਰ ਉਪਕਰਣ ਅਤੇ ਕਰਮਚਾਰੀ ਲਾਭ ਸ਼ਾਮਲ ਹਨ। ਇਹਨਾਂ ਨੂੰ ਆਮਦਨੀ ਵਿਵਰਣ ਵਿੱਚ ਅਸਿੱਧੇ ਖਰਚਿਆਂ ਦੇ ਤੌਰ' ਤੇ ਸ਼੍ਰੇਣੀਬੱਧ ਕੀਤਾ ਜਾਂਦਾ ਹੈ, ਕਿਉਂਕਿ ਇਹ ਕਿਸੇ ਉਤਪਾਦ ਨੂੰ ਬਣਾਉਣ ਜਾਂ ਸੇਵਾ ਦੇ ਵਿਤਰਣ ਲਈ ਸਿੱਧਾ ਯੋਗਦਾਨ ਨਹੀਂ ਪਾਉਂਦੇ ਹਨ। |
Operating loan
|
ਸੰਚਾਲਨ ਕਰਜਾ
|
ਇਸਨੂੰ ਉਧਾਰ ਸੀਮਾ ਵੀ ਕਿਹਾ ਜਾਂਦਾ ਹੈ। ਛੋਟੀ ਮਿਆਦ ਦੇ, ਅਨੁਕੂਲਿਤ ਕਰਜਾ ਜੋ ਕੋਈ ਕੰਪਨੀ ਆਪਣੀ ਲੋੜ ਅਨੁਸਾਰ ਵਰਤਦੀ ਹੈ - ਜਿੰਨੀ ਨਿਸ਼ਚਿਤ ਰਕਮ ਦੀ ਲੋੜ ਹੁੰਦੀ ਹੈ ਉਹਨਾਂ ਉਧਾਰ ਲਿਆ ਜਾਂਦਾ ਹੈ। ਇਹ ਆਮ ਤੌਰ ਤੇ ਵਸਤੂ ਸੂਚੀ ਅਤੇ ਪ੍ਰਾਪਤੀਯੋਗ ਖਾਤਿਆਂ ਦੁਆਰਾ ਸੁਰੱਖਿਅਤ ਹੁੰਦਾ ਹੈ ਅਤੇ ਕਿਸੇ ਵੀ ਸਮੇਂ ਬੈਂਕ ਨੂੰ ਪੂਰੀ ਅਦਾਇਗੀ ਵਾਪਸ ਕਰਨੀ ਪੈ ਸਕਦੀ ਹੈ। |
Operating profit
|
ਸੰਚਾਲਨ ਲਾਭ
|
ਇਸ ਨੂੰ ਕਰਾਂ ਤੋਂ ਪਹਿਲਾਂ ਦੀ ਆਮਦਨੀ (ਈਬੀਟੀ) ਵੀ ਕਿਹਾ ਜਾਂਦਾ ਹੈ। ਇਹ ਕੁੱਲ ਲਾਭ ਅਤੇ ਸੰਚਾਲਨ ਖਰਚਿਆਂ ਦਾ ਅੰਤਰ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Pari-passu | ਪਰੀ-ਪਾਸੂ | ਇਹ ਕਰਜਾ ਸੁਰੱਖਿਆ (ਅਜਿਹੀਆਂ ਜਾਇਦਾਦਾਂ ਜਿਸ ਤੇ ਦੇਣਦਾਰ ਦੇ ਭੁਗਤਾਨ ਨਾ ਕਰਨ ਤੇ ਲੈਣਦਾਰ ਕਬਜ਼ਾ ਕਰ ਲਵੇਗਾ) ਦੀ ਰਚਨਾ ਕਰਨ ਦਾ ਇੱਕ ਤਰੀਕਾ ਹੈ, ਜਿੱਥੇ ਕਿ ਲੈਣਦਾਰਾਂ ਨੂੰ ਪਹਿਲਾਂ ਭੁਗਤਾਨ ਪ੍ਰਾਪਤ ਕਰਨ ਦੇ ਮਾਮਲੇ ਵਿੱਚ ਬਰਾਬਰ ਸਮਝਿਆ ਜਾਂਦਾ ਹੈ। ਇਸਦਾ ਮਤਲਬ ਇਹ ਹੈ ਕਿ ਕਿਸੇ ਕਰਜੇ ਦੇ ਡਿਫਾਲਟ ਦੀ ਘਟਨਾ ਵਿੱਚ, ਜਾਇਦਾਦਾਂ ਦੀ ਵੰਡ ਹਰ ਇੱਕ ਲੈਣਦਾਰਾਂ ਦੁਆਰਾ ਦਿੱਤੀ ਗਈ ਰਕਮ ਦੇ ਅਨੁਪਾਤ ਨਾਲ ਹੋਵੇਗੀ ਅਤੇ ਕਿਸੇ ਨੂੰ ਵੀ ਕੋਈ ਹੋਰ ਤਰਜੀਹ ਨਹੀਂ ਮਿਲੇਗੀ। ਇਸ ਨਾਲ ਹਰ ਸੰਸਥਾਨ ਦੇ ਕਰਜਾ ਜੋਖਮ ਨੂੰ ਘਟਾਇਆ ਜਾ ਸਕਦਾ ਹੈ। |
Personal loan | ਨਿੱਜੀ ਕਰਜਾ |
ਇਹ ਕਿਸੇ ਵਿਅਕਤੀ ਨੂੰ ਦਿੱਤਾ ਗਿਆ ਕਰਜਾ ਹੈ, ਨਾ ਕਿ ਕਿਸੇ ਕਾਰੋਬਾਰ ਨੂੰ, ਅਤੇ ਇਹ ਉਧਾਰ ਲੈਣ ਵਾਲੇ ਦੀ ਨਿੱਜੀ ਜਾਇਦਾਦਾਂ ਦੁਆਰਾ ਸੁਰੱਖਿਅਤ ਕੀਤਾ ਜਾਂਦਾ ਹੈ। ਬਹੁਤ ਸਾਰੇ ਬੈਂਕ ਕਾਰੋਬਾਰ ਸ਼ੁਰੂ ਕਰਨ ਲਈ ਜਾਂ ਜਿਨ੍ਹਾਂ ਦੀਆਂ ਸਥਾਈ ਜਾਇਦਾਦਾਂ (ਜਮੀਨ, ਇਮਾਰਤ ਜਾਂ ਉਪਕਰਣ) ਥੋੜੀਆਂ ਹਨ ਅਜਿਹੇ ਲੋਕਾਂ ਲਈ ਇਸ ਕਿਸਮ ਦੇ ਕਰਜੇ ਦੀ ਪੇਸ਼ਕਸ਼ ਕਰਦੇ ਹਨ। |
ਮਿਆਦ | ਅਨੁਵਾਦ | ਪਰਿਭਾਸ਼ਾ |
Quick assets | ਤੀਬਰ ਜਾਇਦਾਦਾਂ | ਇਹ ਬਹੁਤ ਜ਼ਿਆਦਾ ਤਰਲ ਜਾਇਦਾਦਾਂ ਹਨ ਜਿਸ ਨੂੰ ਤੇਜ਼ੀ ਨਾਲ ਨਕਦ ਵਿੱਚ ਬਦਲਿਆ ਜਾ ਸਕਦਾ ਹੈ। ਇਨ੍ਹਾਂ ਵਿੱਚ ਕਾਰੋਬਾਰ ਵਿੱਚ ਉਪਲਬੱਧ ਨਕਦ ਅਤੇ ਪ੍ਰਾਪਤੀ ਯੋਗ ਖਾਤੇ ਸ਼ਾਮਲ ਹਨ। ਸਮਾਨ ਅਤੇ ਪੂਰਵ ਭੁਗਤਾਨ ਕੀਤੀਆਂ ਚੀਜ਼ਾਂ ਜਿਨ੍ਹਾਂ ਲਈ ਤੁਰੰਤ ਨਕਦ ਪ੍ਰਾਪਤ ਨਹੀਂ ਹੋ ਸਕਦੀ, ਉਨ੍ਹਾਂ ਨੂੰ ਬਾਹਰ ਰੱਖਿਆ ਜਾਂਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Retained earnings | ਰੱਖੀ ਗਈ ਕਮਾਈ | ਕਿਸੇ ਕੰਪਨੀ ਦੀ ਸ਼ੁੱਧ ਆਮਦਨੀ ਦਾ ਉਹ ਹਿੱਸਾ ਜੋ ਸ਼ੇਅਰਧਾਰਕਾਂ ਨੂੰ ਲਾਭਅੰਸ਼ਾਂ ਨੂੰ ਵੰਡਣ ਦੀ ਬਜਾਏ ਕਾਰੋਬਾਰ ਵਿੱਚ ਦੁਬਾਰਾ ਨਿਵੇਸ਼ ਕੀਤਾ ਜਾਂਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Seasonal payment | ਮੌਸਮੀ ਭੁਗਤਾਨ | ਇਹ ਕਰਜਾ ਅਦਾਇਗੀ ਲਈ ਅਨੁਸੂਚੀ ਹੈ ਜੋ ਕਿ ਕੰਪਨੀ ਦੀ ਨਕਦੀ ਪੂਰਤੀ ਦੀ ਉਪਲਬੱਧਤਾ ਦੇ ਅਨੁਕੂਲ ਹੁੰਦੀ ਹੈ। ਉਦਾਹਰਨ ਲਈ, ਸੈਰ ਸਪਾਟਾ ਉਦਯੋਗ ਵਿੱਚ ਕਿਸੇ ਕਾਰੋਬਾਰ ਨੂੰ ਇਸ ਦੇ ਘੱਟ ਕਾਰੋਬਾਰ ਹੋਣ ਵਾਲੇ ਮਹੀਨਿਆਂ ਦੇ ਦੌਰਾਨ ਘੱਟ ਭੁਗਤਾਨ ਮਿਲੇਗਾ, ਜੱਦ ਕਿ ਤੇਜ਼ੀ ਹੋਣ ਵਾਲੇ ਸਮੇਂ ਦੇ ਦੌਰਾਨ ਜਿਆਦਾ ਭੁਗਤਾਨ ਪ੍ਰਾਪਤ ਹੋਣਗੇ। |
Secured loan | ਸੁਰੱਖਿਅਤ ਕਰਜਾ | ਅਜਿਹੀ ਫਾਈਨੈਂਸਿੰਗ ਹੈ ਜਿੱਥੇ ਕਰਜਦਾਰ ਦੁਆਰਾ ਡਿਫਾਲਟ ਦੀ ਸਥਿਤੀ ਲਈ ਮਸ਼ੀਨਰੀ ਜਾਂ ਜਾਇਦਾਦ ਵਰਗੀਆਂ ਜਮਾਨਤਾਂ ਨੂੰ ਗਹਿਣੇ ਰੱਖਿਆ ਜਾਂਦਾ ਹੈ; ਜੇ ਇਹ ਵਾਪਰਦਾ ਹੈ, ਤਾਂ ਵਿੱਤੀ ਸੰਸਥਾ ਗਹਿਣੇ ਰੱਖੀ ਗਈ ਜਾਇਦਾਦਾਂ ਤੇ ਕਬਜ਼ਾ ਕਰ ਲੈਂਦੀ ਹੈ। |
Seed capital | ਬੀਜ ਪੂੰਜੀ | ਇਹ ਸ਼ੁਰੂਆਤੀ ਪੂੰਜੀ ਹੈ, ਜੋ ਕਿਸੇ ਕਾਰੋਬਾਰ ਨੂੰ ਸ਼ੁਰੂ ਕਰਨ ਲਈ ਵਰਤੀ ਜਾਂਦੀ ਹੈ। ਇਹ ਪੈਸਾ ਅਕਸਰ ਦੂਤ ਨਿਵੇਸ਼ਕਾਂ (ਅਮੀਰ ਨਿਵੇਸ਼ਕ ਜੋ ਆਮ ਤੌਰ ਤੇ ਮਲਕੀਅਤ ਦੀ ਸਥਿਤੀ ਲੈਣ ਦੀ ਉਮੀਦ ਕਰਦੇ ਹਨ), ਦੋਸਤਾਂ ਅਤੇ ਪਰਿਵਾਰਕ ਸਦੱਸਾਂ ਦੁਆਰਾ ਦਿੱਤਾ ਜਾਂਦਾ ਹੈ। |
Senior debt | ਸੀਨੀਅਰ ਕਰਜ | ਉਹ ਕਰਜ ਜਿਹੜਾ ਆਪਣੇ ਧਾਰਕ ਨੂੰ ਹੋਰ ਕਰਜ਼ਿਆਂ ਤੋਂ ਵੱਧ ਤਰਜੀਹ ਦਾ ਹੱਕ ਦਿੰਦਾ ਹੈ। |
Shareholders’ equity | ਸ਼ੇਅਰਧਾਰਕ ਦੀ ਇਕਵਿਟੀ |
ਇਸ ਨੂੰ ਕਾਰੋਬਾਰ ਦੀ ਸ਼ੁੱਧ ਜਾਇਦਾਦ ਵੀ ਕਿਹਾ ਜਾਂਦਾ ਹੈ। ਕਿਸੇ ਖਾਸ ਸਮੇਂ ਤੇ ਕੰਪਨੀ ਦੀ (ਜਾਇਦਾਦਾਂ) ਅਤੇ ਉਸਦੀ ਉਧਾਰੀ (ਦੇਣਦਾਰੀਆਂ) ਦਾ ਅੰਤਰ ਹੈ। |
Sole proprietorship | ਇੱਕ ਜਣੇ ਦੀ ਮਲਕੀਅਤ |
ਇੱਕ ਅਜਿਹਾ ਕਾਰੋਬਾਰ ਜੋ ਇੱਕ ਵਿਅਕਤੀ ਦੁਆਰਾ ਚਲਾਇਆ ਜਾਂਦਾ ਹੈ ਅਤੇ ਉਸੇ ਦੀ ਮਲਕੀਅਤ ਹੁੰਦੀ ਹੈ। ਇੱਕੋ-ਇੱਕ ਮਲਕੀਅਤ ਦਾ ਮਾਲਕ ਸਾਰੀਆਂ ਵਪਾਰਕ ਦੇਣਦਾਰੀਆਂ ਲਈ ਜਿੰਮੇਵਾਰ ਹੁੰਦਾ ਹੈ ਅਤੇ ਇਹਨਾਂ ਦੇਣਦਾਰੀਆਂ ਦੇ ਭੁਗਤਾਨ ਲਈ ਉਸ ਦੀਆਂ ਨਿੱਜੀ ਜਾਇਦਾਦਾਂ ਨੂੰ ਵਰਤਿਆ ਜਾ ਸਕਦਾ ਹੈ। |
Stepped payment | ਦਰਜਾ ਭੁਗਤਾਨ |
ਇਹ ਭੁਗਤਾਨ ਦੀ ਕਿਸਮ ਹੈ ਜਿਸ ਵਿੱਚ ਪਹਿਲੇ ਕੁਝ ਸਾਲਾਂ ਲਈ ਛੋਟੇ ਭੁਗਤਾਨਾਂ ਨੂੰ ਮੰਜੂਰੀ ਦਿੱਤੀ ਜਾਂਦੀ ਹੈ, ਜੋ ਬਾਅਦ ਵਿੱਚ ਕਰਜੇ ਦੇ ਜੀਵਨਕਾਲ ਦੌਰਾਨ ਵੱਧਦੀ ਜਾਂਦੀ ਹੈ ਜਾਂ "ਭੁਗਤਾਨ ਕਰਨ ਦੇ ਦਰਜੇ" ਨੂੰ ਵਧਾ ਦਿੱਤਾ ਜਾਂਦਾ ਹੈ। |
Straight-line payment | ਸਿੱਧੀ-ਲਕੀਰ ਭੁਗਤਾਨ ਵਿਧੀ |
ਇਸ ਨੂੰ ਨਿਯਮਿਤ ਭੁਗਤਾਨ ਵੀ ਕਹਿੰਦੇ ਹਨ। ਇਹ ਉਧਾਰਚੁਕਾਤੀ ਦੀ ਸਭ ਤੋਂ ਸੌਖੀ ਕਿਸਮ ਹੈ, ਜਿੱਥੇ ਮੂਲ ਭੁਗਤਾਨ ਰਕਮ ਨੂੰ ਕਰਜੇ ਦੀ ਮਿਆਦ ਦੌਰਾਨ ਬਰਾਬਰ ਵੰਡਿਆ ਜਾਂਦਾ ਹੈ। |
Subordinate financing | ਅਧੀਨ ਫਾਈਨੈਂਸਿੰਗ |
ਮੌਜੂਦਾ ਕੰਪਨੀਆਂ ਦੇ ਵਿਕਾਸ ਨੂੰ ਵਿੱਤ ਪ੍ਰਦਾਨ ਕਰਨ ਲਈ ਕਰਜ ਅਤੇ ਇਕਵਿਟੀ ਫਾਈਨੈਂਸਿੰਗ ਦਾ ਇੱਕ ਸੁਮੇਲ ਵਰਤਿਆ ਜਾਂਦਾ ਹੈ। ਇਹ ਫਾਈਨੈਂਸਿੰਗ ਭੁਗਤਾਨ ਦੀ ਤਰਜੀਹ ਵਿੱਚ ਸੁਰੱਖਿਅਤ ਕਰਜੇ ਦੇ ਅਧੀਨ ਹੁੰਦੀ ਹੈ, ਅਤੇ ਆਮ ਸਟਾਕ ਜਾਂ ਇਕਵਿਟੀ ਤੋਂ ਸੀਨੀਅਰ ਹੁੰਦੀ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Tangible assets | ਮੂਰਤ ਜਾਇਦਾਦਾਂ | ਅਜਿਹੀਆਂ ਜਾਇਦਾਦਾਂ ਜਿਹਨਾਂ ਦਾ ਕੋਈ ਭੌਤਿਕ ਰੂਪ ਹੁੰਦਾ ਹੈ ਜਿਵੇਂ ਕਿ ਅਚੱਲ ਜਾਇਦਾਦ, ਉਪਕਰਣ, ਵਾਹਨ, ਫ਼ਰਨੀਚਰ ਜਾਂ ਵਸਤੂਆਂ। ਮੂਰਤ ਜਾਇਦਾਦਾਂ ਨੂੰ ਆਮਤੌਰ ਤੇ ਕਰਜੇ ਦੀ ਬੇਨਤੀ ਤੇ ਵਿਚਾਰਦੇ ਸਮੇਂ ਰਵਾਇਤੀ ਕਰਜਾਦਾਤਾ ਕੋਲ ਗਹਿਣੇ ਰੱਖਣ ਦੀ ਲੋੜ ਪੈਂਦੀ ਹੈ। |
Term loan | ਮਿਆਦੀ ਕਰਜਾ | ਇੱਕ ਕਰਜਾ ਜਿਹੜਾ ਪੂਰੀ ਤਰ੍ਹਾਂ ਵੰਡੇ ਜਾਣ ਲਈ ਹੈ ਅਤੇ ਜਿਸਦਾ ਫਿਰ ਨਿਰਧਾਰਿਤ ਸਮੇਂ ਦੀ ਮਿਆਦ ਵਿੱਚ ਨਿਯਮਿਤ ਕਿਸ਼ਤਾਂ ਵਿੱਚ (ਆਮ ਤੌਰ ਤੇ ਮਹੀਨਾਵਾਰ) ਭੁਗਤਾਨ ਕੀਤਾ ਜਾਂਦਾ ਹੈ। ਮਿਆਦੀ ਕਰਜਾ ਅਕਸਰ ਉਪਕਰਣਾਂ ਅਤੇ ਇਮਾਰਤਾਂ ਵਰਗੀਆਂ ਸਥਾਈ ਜਾਇਦਾਦਾਂ ਨੂੰ ਵਿੱਤ ਪ੍ਰਦਾਨ ਕਰਨ ਲਈ ਵਰਤਿਆ ਜਾਂਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Unsecured loan | ਅਸੁਰੱਖਿਅਤ ਕਰਜਾ | ਇੱਕ ਕਰਜਾ ਜਿਸ ਲਈ ਕਰਜਾਦਾਤਾ ਕੋਲ ਜਮਾਨਤ ਦੇ ਰੂਪ ਵਿੱਚ ਕੋਈ ਮੂਰਤ ਜਾਇਦਾਦ (ਉਪਕਰਣ, ਅਚੱਲ ਜਾਇਦਾਦ, ਨਕਦ) ਨਹੀਂ ਹੁੰਦੀ। ਕਰਜਾਦਾਤਾ, ਕਰਜੇ ਦੀ ਵਾਪਸੀ ਲਈ ਕਰਜਦਾਰ ਦੀ ਵਿੱਤੀ ਸਮਰੱਥਾ ਅਤੇ ਸਾਖ਼ ਤੇ ਪੂਰੀ ਤਰ੍ਹਾਂ ਨਿਰਭਰ ਕਰਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Variable-rate loan | ਅਸਥਿਰ-ਦਰ ਕਰਜਾ |
ਇਸ ਨੂੰ ਫਲੋਟਿੰਗ ਵਿਆਜ ਕਰਜਾ ਵੀ ਕਿਹਾ ਜਾਂਦਾ ਹੈ। ਇੱਕ ਕਰਜਾ ਜਿਸਦਾ ਵਿਆਜ ਬਜ਼ਾਰ ਦੀ ਵਿਆਜ ਦਰ ਦੇ ਬਦਲਣ ਤੇ ਘੱਟਦਾ-ਵੱਧਦਾ ਹੈ। |
ਮਿਆਦ | ਅਨੁਵਾਦ | ਪਰਿਭਾਸ਼ਾ |
Working capital loan | ਕਾਰਜਕਾਰੀ ਪੂੰਜੀ ਕਰਜਾ | ਇਹ ਇੱਕ ਕੰਪਨੀ ਵਿੱਚ ਰੋਜ਼ਾਨਾ ਦੇ ਕੰਮਾਂ-ਕਾਜਾਂ ਲਈ ਲੋੜੀਂਦੇ ਵਿੱਤ ਲਈ ਦਿੱਤਾ ਗਿਆ ਕਰਜਾ ਹੈ, ਜਿਵੇਂ ਕਿ ਮੰਡੀਕਰਨ, ਨਵੇਂ ਉਤਪਾਦਾਂ ਨੂੰ ਵਿਕਸਤ ਕਰਨਾ ਜਾਂ ਸ਼ੁਰੂ ਕਰਨਾ, ਆਦਿ। |
Working capital ratio | ਕਾਰਜਕਾਰੀ ਪੂੰਜੀ ਅਨੁਪਾਤ |
ਇਸਨੂੰ ਚਾਲੂ ਅਨੁਪਾਤ ਵੀ ਕਿਹਾ ਜਾਂਦਾ ਹੈ ਇਹ ਚਾਲੂ ਜਾਇਦਾਦਾਂ ਅਤੇ ਚਾਲੂ ਦੇਣਦਾਰੀਆਂ ਵਿੱਚ ਦਾ ਅੰਤਰ ਹੈ। ਇਹ ਵਿੱਤੀ ਅਨੁਪਾਤ ਦਰਸਾਉਂਦਾ ਹੈ ਕਿ ਕਿਸੇ ਕਾਰੋਬਾਰ ਕੋਲ ਥੋੜੇ ਸਮੇਂ ਦੀਆਂ ਦੇਣਦਾਰੀਆਂ ਨੂੰ ਪੂਰਾ ਕਰਨ ਲਈ, ਜਾਂ ਮੌਕੇ ਦਾ ਫਾਇਦਾ ਚੁੱਕਣ ਲਈ ਅਤੇ ਉਧਾਰ ਸ਼ਰਤਾਂ ਨੂੰ ਆਪਣੇ ਅਨੁਕੂਲਿਤ ਕਰਨ ਲਈ ਲੋੜੀਂਦੀ ਨਕਦੀ ਪੂਰਤੀ ਹੈ ਜਾਂ ਨਹੀਂ। |