ਕਾਰੋਬਾਰ ਯੋਜਨਾ ਕਿਵੇਂ ਤਿਆਰ ਕੀਤੀ ਜਾਵੇ

ਆਪਣੇ ਕਾਰੋਬਾਰ ਨੂੰ ਲੀਹ ਉੱਤੇ ਲਿਆਉਣ ਲਈ ਇਨ੍ਹਾਂ ਸੁਝਾਵਾਂ ਦੀ ਪਾਲਣਾ ਕਰੋ

ਜੇਕਰ ਤੁਹਾਡਾ ਕਾਰੋਬਾਰ ਤੁਹਾਡੇ ਉੱਪਰ ਨਿਰਭਰ ਹੈ ਤਾਂ ਕਰਜ਼ਦਾਤਾ, ਨਿਵੇਸ਼ਕਾਰਾਂ ਅਤੇ ਸ਼ੇਅਰਧਾਰਕਾਂ ਨੂੰ ਇਸ ਗੱਲ੍ਹ ਨਾਲ ਸਹਿਮਤ ਕਰਨਾ ਔਖਾ ਹੁੰਦਾ ਹੈ ਕਿ ਤੁਹਾਡੀ ਇੱਕ ਭਰੋਸਯੋਗ ਕੰਪਨੀ ਹੈ ਅਤੇ ਤੁਸੀਂ ਉਹਨਾਂ ਦਾ ਪੈਸਾ ਵਧੀਆ ਢੰਗ ਨਾਲ ਵਰਤੋਂ ਵਿੱਚ ਲਿਆਵੋਗੇ। ਅਤੇ ਇਸ ਤਰੀਕੇ ਨਾਲ ਹੀ ਢੁੱਕਵੀਂ ਕਾਰੋਬਾਰ ਯੋਜਨਾ ਅਮਲ ਵਿੱਚ ਆਉਂਦੀ ਹੈ।

ਇਹ ਬਹੁਤ ਉੱਚ ਪੱਧਰੀ ਮਾਨਤਾ-ਪ੍ਰਾਪਤ ਪ੍ਰਬੰਧਨ ਯੰਤਰ, ਇੱਕ ਲਿਖਤੀ ਦਸਤਾਵੇਜ਼ ਹੁੰਦਾ ਹੈ ਜੋ ਇਹ ਵਰਣਨ ਕਰਦਾ ਹੈ ਕਿ ਤੁਸੀਂ ਕੌਣ ਹੋ, ਤੁਸੀਂ ਕੀ ਪ੍ਰਾਪਤੀ ਕਰਨ ਦੀ ਯੋਜਨਾ ਬਣਾਈ ਹੈ ਅਤੇ ਤੁਸੀਂ ਇਸ ਵਿੱਚ ਸ਼ਾਮਲ ਖਤਰਿਆਂ ਤੋਂ ਉੱਭਰਨ ਅਤੇ ਪੈਸਾ ਵਾਪਸੀ ਕਰਨ ਲਈ ਕੀ ਯੋਜਨਾ ਬਣਾ ਰਹੇ ਹੋ।

ਇੱਕ ਸਾਫ, ਪੂਰਨ-ਦਸਤਾਵੇਜ਼ੀ ਕਾਰੋਬਾਰ ਯੋਜਨਾ ਸਿਰਫ ਉਸ ਸਮੇਂ ਹੀ ਲਾਭਦਾਇਕ ਨਹੀਂ ਹੁੰਦੀ, ਜਦੋਂ ਤੁਸੀਂ ਕੋਈ ਨਵੀਂ ਕੰਪਨੀ ਦੀ ਸ਼ੁਰੂਆਤ ਕਰ ਰਹੇ ਹੁੰਦੇ ਹੋ ਜਾਂ ਕਿਸੇ ਕਾਰੋਬਾਰੀ ਕਰਜ਼ੇ ਲਈ ਅਰਜ਼ੀ ਲਗਾ ਰਹੇ ਹੁੰਦੇ ਹੋ। ਇਹ ਤੁਹਾਡੇ ਅਤੇ ਤੁਹਾਡੀ ਟੀਮ ਲਈ ਇੱਕ ਮਾਰਗਦਰਸ਼ਕ ਬਣ ਕੇ ਚੱਲਦੀ ਹੈ ਅਤੇ ਤੁਹਾਡੀ ਆਪਣੇ ਉਦੇਸ਼ਾਂ ਦੀ ਪੂਰਤੀ ਅਤੇ ਆਪਣੀ ਸਫਲਤਾ ਨੂੰ ਪ੍ਰਾਪਤ ਕਰਨ ਲਈ ਕਾਰੋਬਾਰ ਨੂੰ ਚਲਾਉਣ ਅਤੇ ਲੀਹ ਉੱਤੇ ਚੱਲਦੇ ਰਹਿਣ ਲਈ ਅਸਲੀਅਤ ਨੂੰ ਪਰਖਣ ਦਾ ਸਾਧਨ ਹੈ।

ਇਸ ਨੂੰ ਸੰਪੂਰਨ ਜ਼ਰੂਰ ਬਣਾਓ ਪਰ ਇਸ ਨੂੰ ਸਰਲ ਰੂਪ ਵਿੱਚ ਰੱਖੋ

ਕੋਈ ਵੀ ਕਾਰੋਬਾਰੀ ਯੋਜਨਾ ਸੈਂਕੜੇ ਸਫੇ ਲੰਮੇ ਇੱਕ ਗੁੰਝਲਦਾਰ ਦਸਤਾਵੇਜ਼ ਦੇ ਰੂਪ ਵਿੱਚ ਨਹੀਂ ਹੋਣੀ ਚਾਹੀਦੀ। ਅਸਲ ਵਿੱਚ, ਇਹ ਉਪਭੋਗਤਾਵਾਂ ਨੂੰ ਤੁਹਾਡੀ ਕੰਪਨੀ ਦੇ ਪ੍ਰੋਜੈਕਟਾਂ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦੇਣ ਲਈ ਇੱਕ ਸਰਲ ਅਤੇ ਸੰਖੇਪ ਦਸਤਾਵੇਜ਼ ਹੋਣਾ ਚਾਹੀਦਾ ਹੈ ਜਿਸ ਦੀ ਉਨ੍ਹਾਂ ਨੂੰ ਲੋੜ ਹੁੰਦੀ ਹੈ।

ਇੱਕ ਪ੍ਰਭਾਵਸ਼ਾਲੀ ਕਾਰੋਬਾਰ ਯੋਜਨਾ ਲਿਖਣ ਦਾ ਕੋਈ ਵੀ ਤਸੱਲੀਬਖਸ਼ ਫਾਰਮੂਲਾ ਨਹੀਂ ਹੈ। ਇਸਦਾ ਟੀਚਾ ਇਹ ਦਿਖਾਉਣਾ ਹੁੰਦਾ ਹੈ ਕਿ ਤੁਸੀਂ ਇੱਕ ਟਿਕਾਊ ਕੰਪਨੀ ਬਣਾਉਣ ਲਈ ਵਚਨਬੱਧ ਹੋ ਅਤੇ ਤੁਹਾਡੇ ਵਿੱਚ ਇਹ ਸਭ ਕਰਨ ਲਈ ਤਜ਼ਰਬਾ, ਹੁਨਰ ਅਤੇ ਆਤਮ ਵਿਸ਼ਵਾਸ ਹੈ।

ਇੱਕ ਮੁਫਤ ਕਾਰੋਬਾਰ ਯੋਜਨਾ ਦਾ ਨਮੂਨਾ ਅਤੇ ਉਦਾਹਰਣ ਵਾਲੀ ਕਾਰੋਬਾਰ ਯੋਜਨਾ ਪ੍ਰਾਪਤ ਕਰੋ।

ਸ਼ੁਰੂ ਕਰਨ ਤੋਂ ਪਹਿਲਾਂ ਇਹ ਤੁਹਾਡੇ ਲਈ ਧਿਆਨ ਵਿੱਚ ਰੱਖਣ ਵਾਲੇ ਕੁਝ ਨੁਸਖੇ ਹਨ:

  • ਕੋਈ ਵੀ ਚੀਜ਼ ਜਲਦੀ ਤੋਂ ਜਲਦੀ ਕਾਗਜ਼ ਉੱਪਰ ਲਿਖ ਲਵੋ ਅਤੇ ਖਾਸ ਤੌਰ ਤੇ ਤੁਹਾਡੇ ਪਹਿਲੇ ਹੀ ਡ੍ਰਾਫਟ ਵਿੱਚ ਸਾਰੇ ਵੇਰਵਿਆਂ ਬਾਰੇ ਚਿੰਤਾ ਨਾ ਕਰੋ।
  • ਜਾਣਕਾਰੀ ਨੂੰ ਸਾਫ ਅਤੇ ਮਤਲਬ ਦੀ ਗੱਲ੍ਹ ਤਕ ਸੀਮਿਤ ਰੱਖਣ ਦਾ ਟੀਚਾ ਬਣਾਓ। ਬੈਂਕ ਵਾਲੇ ਇਹਨਾਂ ਤੱਥਾਂ ਨੂੰ ਦੇਖਦੇ ਹਨ।
  • ਆਪਣੀ ਕਾਰੋਬਾਰ ਯੋਜਨਾ ਆਪਣੇ ਨਿਰਦੇਸ਼ਕ ਬੋਰਡ (ਜੇ ਕੋਈ ਢੁੱਕਵਾਂ ਹੈ), ਵਰਿਸ਼ਠ ਪ੍ਰਬੰਧਨ ਅਤੇ ਮੁੱਖ ਮੁਲਾਜ਼ਮਾਂ ਨੂੰ ਉਹਨਾਂ ਦੀ ਸਲਾਹ ਲੈਣ ਲਈ ਦਿਖਾਓ।
  • ਕੰਪਨੀ ਵਿੱਚ ਯੋਜਨਾ ਲਿਖਣ ਵਾਲੇ ਕਿਸੇ ਵਿਅਕਤੀ ਦਾ ਹੋਣਾ ਹਮੇਸ਼ਾ ਸਭ ਤੋਂ ਵਧੀਆ ਰਹਿੰਦਾ ਹੈ। ਪਰ ਕਿਸੇ ਬਾਹਰੀ ਮਾਹਿਰ ਤੋਂ ਮਦਦ ਲੈਣਾ ਵੀ ਚੰਗੀ ਗੱਲ੍ਹ ਹੈ।
  • ਤੁਸੀਂ ਕਿਸੇ ਤਜ਼ਰਬੇਕਾਰ ਮਾਹਿਰ ਤੋਂ ਵੀ ਸਲਾਹ ਲੈ ਸਕਦੇ ਹੋ ਜੋ ਨਵਾਂ ਕਾਰੋਬਾਰ ਕਰਨ ਦੀ ਇੱਛਾ ਰੱਖਣ ਵਾਲੇ ਨਵੇਂ ਪ੍ਰਵਾਸੀਆਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਸਮਝਦਾ ਹੈ। ਤੁਸੀਂ ACCES ਏੰਪਲੋਏਮੈਂਟ ਅਤੇ ਫਿਊਚਰਪ੍ਰੇਨਿਓਰ ਕੈਨੇਡਾ ਵਰਗੀਆਂ ਸੰਸਥਾਵਾਂ ਦੁਆਰਾ ਇਹ ਤਜ਼ਰਬੇਕਾਰ ਮਾਹਿਰ ਲੱਭ ਸਕਦੇ ਹੋ।

ਕੈਨੇਡਾ ਵਿੱਚ ਇੱਕ ਨਵੇਂ ਪ੍ਰਵਾਸੀ ਦੇ ਤੌਰ ਤੇ ਕਾਰੋਬਾਰ ਸ਼ੁਰੂ ਕਰਨ ਲਈ ਹੋਰ ਸੁਝਾਅ ਪੜੋ।

ਕਾਰੋਬਾਰ ਸਬੰਧੀ ਸੰਖੇਪ ਜਾਣਕਾਰੀ

ਤੁਹਾਡੀ ਕਾਰੋਬਾਰ ਯੋਜਨਾ ਦਾ ਪਹਿਲਾ ਭਾਗ ਤੁਹਾਡੇ ਕਾਰੋਬਾਰ ਬਾਰੇ ਸੰਖੇਪ ਜਾਣਕਾਰੀ ਹੋਣਾ ਚਾਹੀਦਾ ਹੈ। ਇਸ ਵਿੱਚ ਇਹ ਆਉਂਦਾ ਹੈ:

  • ਤੁਹਾਡਾ ਕਾਨੂੰਨੀ ਅਤੇ ਵਪਾਰਕ ਨਾਮ, ਕਾਰੋਬਾਰੀ ਪਤਾ ਅਤੇ ਸੰਪਰਕ ਜਾਣਕਾਰੀ।
  • ਕਾਰੋਬਾਰ ਬਾਰੇ ਸੰਖੇਪ ਵਰਣਨ।
  • ਤੁਹਾਡੀਆਂ ਸੇਵਾਵਾਂ ਜਾਂ ਉਤਪਾਦਾਂ ਦੀ ਮੁੱਢਲੀ ਜਾਣਕਾਰੀ, ਉਹਨਾਂ ਦੇ ਮੁੱਲ, ਵੰਡ, ਜੋਖਮ ਕਾਰਕ ਅਤੇ ਉਹਨਾਂ ਦੇ ਪ੍ਰਤੀਯੋਗੀ ਫਾਇਦੇ।
  • ਤੁਹਾਡੇ ਬਜ਼ਾਰੀਕਰਨ ਦੀ ਰੂਪਰੇਖਾ ਅਤੇ ਤੁਹਾਡਾ ਕਾਰੋਬਾਰ ਕਿਸ ਤਰ੍ਹਾਂ ਜਨਸੰਖਿਅਕ, ਆਰਥਿਕ, ਸਮਾਜਿਕ, ਉਦਯੋਗਿਕ, ਬਜ਼ਾਰੀ ਅਤੇ ਸੱਭਿਅਕ ਰੁਝਾਨਾਂ ਦੇ ਅਨੁਰੂਪ ਹੋਵੇਗਾ।
  • ਮੁੱਖ ਹਿੱਸੇਦਾਰਾਂ ਦਾ ਵਰਨਣ, ਜਿਸ ਵਿੱਚ ਮੁੱਖ ਪ੍ਰਤੀਯੋਗੀ, ਪੂਰਤੀਕਰਤਾ ਅਤੇ ਵੰਡ ਵਿਕ੍ਰੇਤਾ ਆਉਂਦੇ ਹੋਣ।
  • ਤੁਹਾਡੀ ਕੰਪਨੀ ਦਾ ਉਦੇਸ਼, ਸੋਚ ਅਤੇ ਕਦਰਾਂ ਕੀਮਤਾਂ। ਤੁਹਾਡਾ ਉਦੇਸ਼ ਦਰਸਾਵੇਗਾ ਕਿ ਤੁਸੀਂ ਕੀ ਕਾਰੋਬਾਰ ਕਰਨਾ ਹੈ। ਤੁਹਾਡੀ ਸੋਚ ਦਰਸਾਵੇਗੀ ਕਿ ਤੁਸੀਂ ਆਪਣੀ ਕੰਪਨੀ ਨੂੰ ਕਿਸ ਰੂਪ ਵਿੱਚ ਕੰਮ ਕਰਦੇ ਦੇਖਣਾ ਚਾਹੁੰਦੇ ਹੋ। ਤੁਹਾਡੀਆਂ ਕਦਰਾਂ ਕੀਮਤਾਂ ਇਸ ਨੂੰ ਪੜਨ ਵਾਲੇ ਵਿਅਕਤੀ ਨੂੰ ਤੁਹਾਡੀ ਸੰਸਥਾ ਦੀ ਮੁੱਖ ਤਵੱਜੋ ਦਰਸਾਉਦੀਆਂ ਹਨ - ਉਦਾਹਰਣ ਦੇ ਤੌਰ ਤੇ ਮਿਲ ਕੇ ਕੰਮ ਕਰਨਾ, ਏਕਤਾ ਅਤੇ ਗਾਹਕ ਉੱਤੇ ਧਿਆਨ ਦੇਣਾ ਆਦਿ।
  • ਲਾਗੂ ਹੋਣ ਵਾਲੇ ਸਰਕਾਰੀ ਨਿਯਮ।

ਵਿਕਰੀ ਅਤੇ ਬਜਾਰੀਕਰਨ ਯੋਜਨਾ

ਇਸ ਭਾਗ ਵਿੱਚ ਇਹ ਵਰਨਣ ਹੋਵੇਗਾ ਕਿ ਤੁਸੀਂ ਕਿਸ ਤਰ੍ਹਾਂ ਗਾਹਕਾਂ ਨਾਲ ਪੇਸ਼ ਆਉਂਦੇ ਹੋ, ਉਹਨਾਂ ਨੂੰ ਖਰੀਦਦਾਰੀ ਲਈ ਕਿਸ ਤਰ੍ਹਾਂ ਸਹਿਮਤ ਕਰਦੇ ਹੋ ਅਤੇ ਕਿਸ ਤਰ੍ਹਾਂ ਉਹ ਮੁੜ ਦੁਬਾਰਾ ਹੋਰ ਖਰੀਦਦਾਰੀ ਲਈ ਆਉਂਦੇ ਰਹਿਣ।

ਇਸ ਵਿਕਰੀ ਅਤੇ ਬਜਾਰੀਕਰਨ ਯੋਜਨਾ ਵਿੱਚ ਤੁਹਾਡੇ ਸੰਭਾਵੀ ਗਾਹਕਾਂ, ਤੁਹਾਡੇ ਉਤਪਾਦਾਂ ਜਾਂ ਸੇਵਾਵਾਂ ਦੀ ਅਨੁਮਾਨਿਤ ਮੰਗ ਸ਼ਾਮਲ ਹੈ, ਅਤੇ ਇਹ ਉਤਪਾਦ ਜਾਂ ਸੇਵਾਵਾਂ ਤੁਸੀਂ ਗਾਹਕਾਂ ਨੂੰ ਕਿਉਂ ਦੇ ਰਹੇ ਹੋ, ਉਸ ਦੀ ਵਿਆਖਿਆ ਗਾਹਕਾਂ ਨੂੰ ਆਕਰਸ਼ਿਤ ਕਰੇਗੀ। ਤੁਹਾਨੂੰ ਇਹ ਦਰਸਾਉਣ ਦੀ ਜਰੂਰਤ ਹੁੰਦੀ ਹੈ ਕਿ ਕਿਵੇਂ ਤੁਹਾਡੀ ਕੰਪਨੀ ਤੁਹਾਡੇ ਗਾਹਕਾਂ ਦੀ ਜਿੰਦਗੀ ਵਿੱਚ ਫਰਕ ਲੈ ਕੇ ਆਵੇਗੀ ਅਤੇ ਇਸ ਪ੍ਰਤੀਯੋਗਤਾ ਦੇ ਜਮਾਨੇ ਵਿੱਚ ਗਾਹਕ ਤੁਹਾਡੇ ਉਤਪਾਦਾਂ ਨੂੰ ਹੀ ਕਿਉਂ ਤਵੱਜੋ ਦੇਣ।

ਇਸ ਭਾਗ ਵਿੱਚ ਹੋਰ ਇਹ ਜਰੂਰੀ ਤੱਤ ਵੀ ਹੁੰਦੇ ਹਨ:

  • ਤੁਹਾਡੇ ਵਿਲੱਖਣ ਬ੍ਰਾਂਡ ਜਾਣ-ਪਛਾਣ ਦਾ ਵੇਰਵਾ।
  • ਤੁਹਾਡੇ ਗਾਹਕਾਂ ਦੀ ਖਰੀਦਦਾਰੀ ਕਿਰਿਆ ਦਾ ਵੇਰਵਾ (ਉਹ ਤੁਹਾਡੇ ਕਾਰੋਬਾਰ ਨਾਲ ਕਿਵੇਂ ਪੇਸ਼ ਆਉਂਦੇ ਹਨ)।
  • ਤੁਹਾਡੇ ਬਜਾਰੀਕਰਨ ਦੇ ਉਦੇਸ਼ (ਜਿਵੇਂ ਕਿ ਮਿੱਥਿਆ ਹੋਇਆ ਬਜਾਰੀ ਹਿੱਸਾ ਜਾਂ ਗਾਹਕਾਂ ਦੀ ਸੰਖਿਆ)।
  • ਮੌਜੂਦਾ ਗਾਹਕਾਂ ਅਤੇ ਪੂਰਤੀਕਰਤਾਵਾਂ ਦੀ ਸੂਚੀ, ਜੇ ਕੋਈ ਹੈ।
  • ਤੁਹਾਡੀਆਂ ਤੁਹਾਡੇ ਕਾਰੋਬਾਰ ਨੂੰ ਉੱਚਾ ਚੁੱਕਣ ਅਤੇ ਮਸ਼ਹੂਰੀ ਕਰਨ ਬਾਰੇ ਯੋਜਨਾਵਾਂ।
  • ਤੁਹਾਡੀ ਗਾਹਕ ਸੇਵਾ ਪਾਲਿਸੀ ਦਾ ਸੰਖੇਪ ਵਰਨਣ।

ਇੱਕ ਬਜਾਰੀਕਰਨ ਯੋਜਨਾ ਕਿਵੇਂ ਤਿਆਰ ਹੁੰਦੀ ਹੈ ਇਸ ਬਾਰੇ ਹੋਰ ਪੜੋ।

ਕੰਮ ਕਰਨ ਵਾਲੀ ਯੋਜਨਾ

ਕੰਮ ਕਰਨ ਵਾਲੀ ਯੋਜਨਾ ਵਿੱਚ ਤੁਹਾਡੀਆਂ ਭੌਤਿਕ ਸਹੂਲਤਾਂ (ਸਥਾਨ, ਆਕਾਰ, ਮਲਕੀਅਤ), ਨਿਵੇਸ਼ ਵਸਤੂਆਂ (ਜਿਵੇਂ ਕਿ ਮਸ਼ੀਨਰੀ ਅਤੇ ਤਕਨੀਕੀ ਉਪਕਰਣ), ਅਗਾਂਹ ਆਉਣ ਵਾਲੇ ਨਿਵੇਸ਼ ਖਰਚੇ ਸਬੰਧੀ ਜਰੂਰਤਾਂ, ਬੌਧਿਕ ਜਾਇਦਾਦਾਂ, ਫਰਨੀਚਰ, ਖੋਜ ਅਤੇ ਵਿਕਾਸ ਦੇ ਜਤਨ, ਅਤੇ ਵਾਤਾਵਰਣ ਸਬੰਧੀ ਕੋਈ ਵੀ ਲੋੜੀਂਦੇ ਕੰਮਾਂ ਦੀ ਪਾਲਣਾ ਆਦਿ ਦਾ ਵੇਰਵਾ ਹੁੰਦਾ ਹੈ।

ਮਨੁੱਖੀ ਸਰੋਤ ਯੋਜਨਾ

ਇੱਕ ਮਜ਼ਬੂਤ ਕਾਰੋਬਾਰ ਯੋਜਨਾ ਨੂੰ ਇਹ ਬਿਆਨ ਕਰਨਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਮੁਲਾਜ਼ਮਾਂ ਨੂੰ ਭਰਤੀ ਕਰਨ ਅਤੇ ਸਾਂਭ ਕੇ ਰੱਖਣ ਦੀ ਯੋਜਨਾ ਬਣਾਈ ਹੈ ਅਤੇ ਤੁਹਾਡਾ ਕਾਰੋਬਾਰ ਕੋਈ ਵੀ ਵਿਲੱਖਣ ਮਨੁੱਖੀ ਸਰੋਤ ਚੁਣੌਤੀ ਦਾ ਸਾਮ੍ਹਣਾ ਕਰ ਸਕਦਾ ਹੈ। ਤੁਹਾਨੂੰ ਇਸ ਵਿੱਚ ਸੰਸਥਾ ਦਾ ਚਾਰਟ, ਨੌਕਰੀ ਦੇ ਵੇਰਵੇ, ਕੰਮ ਕਰਨ ਵਾਲੇ ਘੰਟੇ, ਕਮਾਈ ਅਤੇ ਲਾਭ, ਛੁੱਟੀ ਦੇ ਨਿਯਮ, ਕਾਰਗੁਜ਼ਾਰੀ ਦੀ ਮੁਲਾਂਕਣ ਵਿਧੀ ਅਤੇ ਮੁਲਾਜ਼ਮ ਦੀ ਟ੍ਰੇਨਿੰਗ ਅਤੇ ਵਿਕਾਸ ਦੀ ਜਾਣਕਾਰੀ ਵੀ ਸ਼ਾਮਲ ਕਰਨੀ ਚਾਹੀਦੀ ਹੈ।

ਕਾਨੂੰਨੀ ਢਾਂਚਾ

ਤੁਹਾਨੂੰ ਆਪਣੇ ਕਾਰੋਬਾਰ ਦੀ ਮਲਕੀਅਤ ਦੀ ਸਥਿਤੀ ਨੂੰ ਦਰਸਾਉਣਾ ਚਾਹੀਦਾ ਹੈ — ਇਸਦਾ ਮਾਲਕ ਕੌਣ ਹੈ ਅਤੇ ਇਹ ਕਿਸ ਤਰ੍ਹਾਂ ਦੀ ਕੰਪਨੀ ਹੈ (ਮਤਲਬ ਕਿ ਇਹ ਕੋਈ ਮਲਕੀਅਤ ਹੈ, ਹਿੱਸੇਦਾਰੀ ਹੈ, ਲਿਮਿਟਡ ਜਾਂ ਨਿਗਮ ਲਿਮਿਟਡ ਕੰਪਨੀ ਹੈ, ਬੀ ਕਾਰੋਪਰੇਸ਼ਨ ਹੈ)। ਜੇਕਰ ਤੁਸੀਂ ਕੋਈ ਪਹਿਲਾਂ ਤੋਂ ਮੌਜੂਦ ਕਾਰੋਬਾਰ ਖਰੀਦ ਰਹੇ ਹੋ, ਤਾਂ ਇਸਦੇ ਪ੍ਰਾਪਤੀ ਸਮਝੌਤੇ ਦੇ ਵੇਰਵੇ ਜ਼ਰੂਰ ਪ੍ਰਦਾਨ ਕਰੋ। ਯਾਦ ਰੱਖੋ ਕਿ ਤੁਹਾਨੂੰ ਸਾਰੇ ਸਮਝੌਤਿਆਂ ਅਤੇ ਕਾਨੂੰਨੀ ਮੁੱਦਿਆਂ ਬਾਰੇ ਵਕੀਲ ਦੇ ਸੁਝਾਅ ਲੈਣੇ ਚਾਹੀਦੇ ਹਨ।

ਗਤੀਵਿਧੀ ਯੋਜਨਾ

ਇਸ ਵਿੱਚ ਤੁਸੀਂ ਆਉਣ ਵਾਲੇ ਕਈ ਸਾਲਾਂ ਤਕ ਦੇ ਮੁੱਖ ਉਦੇਸ਼ਾਂ ਅਤੇ ਪ੍ਰਾਪਤੀਆਂ ਨੂੰ ਦਰਸਾਉਣ ਵਾਲੇ ਇੱਕ ਸੰਖੇਪ ਟੇਬਲ ਜਾਂ ਚਾਰਟ (ਇੱਕ ਜਾਂ ਦੋ ਸਫੇ ਕਾਫੀ ਹਨ) ਨੂੰ ਸ਼ਾਮਲ ਕਰਦੇ ਹੋ। ਇਹ ਉਦੇਸ਼ਾਂ ਦੀਆਂ ਨਿਯਮਿਤ ਤਾਰੀਖਾਂ ਨੂੰ ਲਿੱਖਣ ਅਤੇ ਹਰੇਕ ਕੰਮ ਲਈ ਕੌਣ ਜ਼ਿੰਮੇਵਾਰ ਹੈ ਆਦਿ ਵਿੱਚ ਮਦਦਗਾਰ ਹੁੰਦਾ ਹੈ।

ਕਾਰਜਕਾਰੀ ਵੇਰਵੇ

ਇੱਕ ਸੰਖੇਪ, ਉੱਚ-ਪੱਧਰੀ ਕਾਰਜਕਾਰੀ ਵੇਰਵਾ (ਫਿਰ, ਇੱਕ ਜਾਂ ਦੋ ਸਫੇ ਕਾਫੀ ਹਨ) ਯੋਜਨਾ ਨੂੰ ਸਿੱਟਾ ਬੰਧ ਕਰਨ ਲਈ ਕਾਫੀ ਹਨ। ਇਸ ਵਿੱਚ ਇਹ ਸ਼ਾਮਲ ਹੋਣਾ ਚਾਹੀਦਾ ਹੈ:

  • ਤੁਹਾਡੇ ਪ੍ਰੋਜੈਕਟ ਬਾਰੇ ਉਦੇਸ਼ ਅਤੇ ਵੇਰਵੇ। (ਇਸ ਗੱਲ੍ਹ ਦਾ ਵੇਰਵਾ ਯਕੀਨੀ ਹੋਵੇ ਕਿ ਕੀ ਇਹ ਇੱਕ ਨਵਾਂ ਕਾਰੋਬਾਰ ਹੈ ਜਾਂ ਮੌਜੂਦਾ ਕਾਰੋਬਾਰ ਨੂੰ ਵਧਾਇਆ ਜਾ ਰਿਹਾ ਹੈ ਜਾਂ ਕਿਸੇ ਨਵੇਂ ਕਾਰੋਬਾਰ ਨੂੰ ਖਰੀਦਿਆ ਜਾ ਰਿਹਾ ਹੈ।)
  • ਕਾਰੋਬਾਰ ਦਾ ਪਿਛੋਕੜ ਅਤੇ ਤੁਹਾਡੇ ਕੰਮ ਕਰਨ ਦੇ ਤਰੀਕਿਆਂ ਦਾ ਵੇਰਵਾ।
  • ਤੁਹਾਡੇ ਉਤਪਾਦ ਜਾਂ ਸੇਵਾਵਾਂ ਤੇ ਉਹਨਾਂ ਦੇ ਵਿਲੱਖਣ ਵਿਕਰੀ ਸਥਾਨ।
  • ਤੁਹਾਡੀਆਂ ਵਿੱਤੀ ਜ਼ਰੂਰਤਾਂ।
  • ਪ੍ਰਬੰਧਨ ਅਤੇ ਕਿਸੇ ਸਲਾਹਕਾਰ ਦੇ ਵੇਰਵੇ।
  • ਤੁਹਾਡੇ ਖਤਰਿਆਂ ਦੇ ਮੁਲਾਂਕਣ ਅਤੇ ਅਚਨਚੇਤੀ ਯੋਜਨਾ ਦਾ ਸੰਖੇਪ ਵਰਨਣ।
  • ਤੁਹਾਡੀਆਂ ਵਿੱਤੀ ਸੰਸਥਾਵਾਂ ਦੇ ਸੰਪਰਕ ਵੇਰਵੇ।

ਸਹਿਯੋਗੀ ਦਸਤਾਵੇਜ਼

ਤੁਹਾਡੀ ਕਾਰੋਬਾਰ ਯੋਜਨਾ ਦਾ ਬੈਕਅਪ ਲੈਣ ਲਈ ਸਾਰੀ ਸਹਿਯੋਗੀ ਜਾਣਕਾਰੀ ਨੂੰ ਸ਼ਾਮਲ ਕਰਨਾ ਜਰੂਰੀ ਹੈ। ਇਸ ਵਿੱਚ ਵਿਹਾਰਕਰਤਾ ਅਧਿਐਨ, ਸਰਵੇਖਣ, ਬਜ਼ਾਰੀ ਮੁਲਾਂਕਣ, ਮੁੱਖ ਪ੍ਰਤੀਯੋਗੀਆਂ ਬਾਰੇ ਜਾਣਕਾਰੀ ਅਤੇ ਉਦਯੋਗ ਦੇ ਵੇਰਵੇ ਆਦਿ ਸ਼ਾਮਲ ਹੁੰਦੇ ਹਨ। ਤੁਸੀਂ ਆਪਣੇ ਪ੍ਰਮੁੱਖ ਦਸਤਾਵੇਜ਼ ਦੇ ਹੇਠਾਂ ਇਸ ਸਹਿਯੋਗੀ ਦਸਤਾਵੇਜ਼ ਨੂੰ ਦਰਸਾ ਸਕਦੇ ਹੋ।

ਅੰਤਿਕਾ: ਵਿੱਤੀ ਯੋਜਨਾ

ਤੁਹਾਡੀ ਕਾਰੋਬਾਰ ਯੋਜਨਾ ਵਿੱਚ ਇੱਕ ਵਿੱਤੀ ਯੋਜਨਾ ਹੋਣੀ ਚਾਹੀਦੀ ਹੈ ਜੋ ਇਹ ਦਰਸਾਵੇ ਕਿ ਤੁਸੀਂ ਕੀ ਸੋਚਦੇ ਹੋ ਕਿ ਕਿਵੇਂ ਤੁਸੀਂ ਪੈਸਾ ਕਮਾ ਸਕਦੇ ਹੋ, ਤੁਸੀਂ ਇਸ ਉੱਪਰ ਕੀ ਖਰਚ ਕਰੋਗੇ ਅਤੇ ਤੁਹਾਨੂੰ ਕਿੰਨੇ ਵਿੱਤੀ ਸਾਧਨ ਚਾਹੀਦੇ ਹਨ।

ਇੱਕ ਠੋਸ ਵਿੱਤੀ ਯੋਜਨਾ ਵਿੱਚ ਇਹ ਸਭ ਸ਼ਾਮਲ ਹੋਣਾ ਚਾਹੀਦਾ ਹੈ:

  • ਕੰਪਨੀ ਦੀ ਮੁੱਢਲੀ ਜਾਣਕਾਰੀ(ਜਿਵੇਂ ਕਿ ਪਤਾ, ਸੰਪਰਕ ਜਾਣਕਾਰੀ, ਕਾਰੋਬਾਰ ਸ਼ੁਰੂ ਕਰਨ ਦੀ ਮਿਤੀ, ਵਪਾਰਕ ਸਾਲ ਦਾ ਅੰਤ ਆਦਿ)।
  • ਵਿਕਰੀ ਦੇ ਵੇਰਵੇ (ਪਿਛਲੇ ਅਤੇ ਆਉਂਦੇ ਤਿੰਨ ਸਾਲਾਂ ਲਈ)। ਇਹ ਉਤਾਪਾਦ ਸ਼੍ਰੇਣੀ ਦੇ ਹਿਸਾਬ ਨਾਲ ਬਣਿਆ ਹੋਵੇ ਅਤੇ ਡਾਲਰਾਂ ਦੀ ਸੰਖਿਆ ਅਤੇ ਕੁੱਲ ਵਿਕਰੀ ਦੀ ਪ੍ਰਤੀਸ਼ਤਤਾ ਦੋਹਾਂ ਦੇ ਹਿਸਾਬ ਨਾਲ ਦਰਸਾਇਆ ਹੋਵੇ।
  • ਪਰਿਵਰਤਨਸ਼ੀਲ ਅਤੇ ਸਥਿਰ ਖਰਚੇ (ਪਿਛਲੇ ਅਤੇ ਆਉਣ ਵਾਲੇ), ਸ਼੍ਰੇਣੀ ਦੇ ਹਿਸਾਬ ਨਾਲ ਜਿਵੇਂ ਕਿ ਵਸਤੂ ਸੂਚੀ, ਸਮਾਨ, ਭਾੜਾ, ਭੱਤੇ ਅਤੇ ਤਨਖਾਹਾਂ, ਮੁਰੰਮਤ ਅਤੇ ਸਾਂਭ ਸੰਭਾਲ, ਸੇਵਾਵਾਂ ਅਤੇ ਸਹੂਲਤਾਂ, ਘਸਾਈ, ਫਾਲਤੂ ਖਰਚੇ, ਸਫਰ, ਮਸ਼ਹੂਰੀ ਕਰਨ, ਦਫਤਰੀ ਖਰਚੇ, ਬੀਮਾ ਅਤੇ ਟੈਕਸ ਆਦਿ ਦਰਸਾਏ ਜਾਣ। ਵਿਸਤ੍ਰਿਤ ਅਤੇ ਸੁਚੱਜੇ ਦਸਤਾਵੇਜ਼ੀ ਤਰੀਕੇ ਨਾਲ ਕਾਰੋਬਾਰ ਦੇ ਸ਼ੁਰੂਆਤੀ ਖਰਚੇ ਸ਼ਾਮਲ ਕਰਨਾ ਨਾ ਭੁੱਲਣਾ।
  • ਆਮਦਨ ਸੂਚੀ ਅਤੇ ਵਿੱਤੀ ਹਾਲਤ ਦੀ ਸੂਚੀ ਦਾ ਪਿਛੋਕੜ ਅਤੇ ਆਉਣ ਵਾਲੇ ਸਾਲਾਂ ਦੀ ਸਥਿਤੀ।
  • ਅਗਲੇ ਤਿੰਨ ਸਾਲਾਂ ਲਈ ਮਾਸਿਕਨਕਦੀ ਪ੍ਰਵਾਹ ਪਰਿਯੋਜਨਾਵਾਂ।
  • ਤੁਹਾਡੇ ਕਾਰੋਬਾਰ ਦੇ ਹਰ ਖੇਤਰ ਵਿੱਚ ਵਿੱਤੀ ਜ਼ਰੂਰਤਾਂ ਦੀ ਸੂਚੀ। ਇਸ ਵਿੱਚ ਕੋਈ ਵੀ ਮੌਜੂਦਾ ਕਰਜ਼ੇ ਅਤੇ ਉਹ ਕਿਸ ਕੰਮ ਲਈ ਸਨ, ਆਦਿ ਦੇ ਵੇਰਵੇ ਆਉਣੇ ਚਾਹੀਦੇ ਹਨ।
  • ਕਾਰਗੁਜ਼ਾਰੀ ਸੂਚਕਾਂ ਦਾ ਪਿਛਲੇ ਅਤੇ ਆਉਣ ਵਾਲੇ ਡੇਟਾ ਨਾਲ ਇੱਕ ਸੂਚੀ ਬਣਾਉਣਾ। ਇਨ੍ਹਾਂ ਵਿੱਚ ਕੁੱਝ ਮੁੱਖ ਚੀਜ਼ਾਂ ਜਿਵੇਂ ਕਿ ਮੌਜੂਦਾ ਅਨੁਪਾਤ (ਮੌਜੂਦਾ ਲੈਣਦਾਰੀਆਂ ਤਕਸੀਮ ਮੌਜੂਦਾ ਦੇਣਦਾਰੀਆਂ), ਪ੍ਰਾਪਤੀਯੋਗ ਖਾਤਿਆਂ ਦੀ ਉਮਰ, ਵਸਤੂਆਂ ਦੀ ਆਮਦਨ, ਵਿਆਜ਼ ਦੀ ਪੂਰਤੀ, ਕੁੱਲ ਕਰਜ਼ੇ ਦੀ ਪੂਰਤੀ, ਨਿਵੇਸ਼ ਉੱਪਰ ਪ੍ਰਾਪਤੀ, ਲੈਣਦਾਰੀਆਂ ਤੋਂ ਪ੍ਰਾਪਤੀ ਅਤੇ ਲੈਣਦਾਰੀਆਂ ਤੋਂ ਆਮਦਨ ਆਦਿ ਸ਼ਾਮਲ ਹੋ ਸਕਦੇ ਹਨ।
  • ਕੰਪਨੀ ਦੇ ਸਿਧਾਤਾਂਲਈ ਵਿੱਤੀ ਜਾਣਕਾਰੀ। ਰਿਣਦਾਤਾ ਨੂੰ ਤੁਹਾਡੇ ਕਰਜ਼ੇ ਮੋੜਨ ਦੀ ਸਥਿਤੀ ਨੂੰ ਜਾਣਨ ਦੇ ਯੋਗ ਹੋਣ ਲਈ ਇਸ ਦੀ ਲੋੜ ਹੁੰਦੀ ਹੈ। ਇਸ ਵਿੱਚ ਤੁਹਾਨੂੰ ਆਪਣੇ ਨਿੱਜੀ ਪਤੇ ਅਤੇ ਸੰਪਰਕ ਜਾਣਕਾਰੀ, ਤੁਹਾਡੀ ਆਮਦਨ ਅਤੇ ਲੈਣਦਾਰੀਆਂ, ਕੋਈ ਵੀ ਦੇਣਦਾਰੀਆਂ ਅਤੇ ਆਪਣੇ ਪਤੀ/ਪਤਨੀ ਦਾ ਨਾਮ ਅਤੇ ਉਸਦੇ ਰੋਜ਼ਗਾਰ ਦੇ ਵੇਰਵੇ ਦਰਸਾਉਣੇ ਚਾਹੀਦੇ ਹਨ। ਜੇਕਰ ਤੁਹਾਡੇ ਕਾਰੋਬਾਰ ਵਿੱਚ ਕੋਈ ਹਿੱਸੇਦਾਰ ਹੈ, ਤਾਂ ਉਸਦੀ ਵਿੱਤੀ ਜਾਣਕਾਰੀ ਵੀ ਇਸ ਵਿੱਚ ਜ਼ਰੂਰੀ ਹੈ।

ਬੈਂਕਰ ਤੁਹਾਡੀ ਨਿੱਜੀ ਵਿੱਤੀ ਹਾਲਤ ਵਿੱਚ ਵੀ ਰੂਚੀ ਰੱਖਦੇ ਹਨ ਕਿਉਂਕਿ ਉਹ ਆਮਤੌਰ ਤੇ ਵਚਨਬੱਧਤਾ ਦੇ ਸਬੂਤ ਵਜੋਂ ਤੁਹਾਡੇ ਕਾਰੋਬਾਰ ਵਿੱਚ ਸਹਿਮਤੀ ਲਈ ਕੁਝ ਹਿੱਸਾ ਤੁਹਾਡੇ ਵੱਲੋਂ ਵੀ ਨਿਵੇਸ਼ ਕਰਵਾਉਂਦੇ ਹਨ। (ਇਹ ਨਿਵੇਸ਼ ਤੁਸੀਂ ਆਪਣੇ ਵੱਲੋਂ ਨਿਜੀ ਤੌਰ ਤੇ ਜਾਂ ਆਪਣੇ ਦੋਸਤਾਂ ਜਾਂ ਪਰਿਵਾਰ ਵੱਲੋਂ ਪ੍ਰਦਾਨ ਕਰ ਸਕਦੇ ਹੋ)। ਬੁਨਿਆਦੀ ਨਿਯਮ ਇਹ ਹੈ ਕਿ ਪੈਸਾ ਹੀ ਪੈਸੇ ਨੂੰ ਖਿੱਚਦਾ ਹੈ; ਜੇਕਰ ਤੁਹਾਡੇ ਕੋਲ ਜ਼ਿਆਦਾ ਪੂਰਕ ਹੋਣਗੇ, ਤਾਂ ਨਵਿਆਂ ਨੂੰ ਆਪਣੇ ਵੱਲ ਖਿੱਚਣਾ ਅਸਾਨ ਹੋਵੇਗਾ।

ਇਹ ਵੀ ਯਾਦ ਰੱਖੋ ਕਿ ਬੈਂਕਰ ਤੁਹਾਡੇ ਕ੍ਰੈਡਿਟ ਪਿਛੋਕੜ ਨੂੰ ਤੁਹਾਡੀ ਭਰੋਸੇਯੋਗਤਾ ਨੂੰ ਪਰਖਣ ਲਈ ਵੇਖਦੇ ਹਨ। ਇਸ ਗੱਲ੍ਹ ਨੂੰ ਯਕੀਨੀ ਬਣਾਓ ਕਿ ਤੁਸੀਂ ਜਾਣਦੇ ਹੋਵੇ ਕਿ ਤੁਹਾਡੀ ਜਾਂ ਤੁਹਾਡੀ ਕੰਪਨੀ ਦੀ ਫਾਈਲ ਉੱਤੇ ਕਿਹੜੀਆਂ ਕ੍ਰੈਡਿਟ ਕੰਪਨੀਆਂ ਸ਼ਾਮਲ ਹਨ।

ਕੈਨੇਡਾ ਵਿੱਚ ਨਵੇਂ ਹੋਣ ਦਾ ਮਤਲਬ ਹੈ ਕਿ ਕਾਰੋਬਾਰੀ ਕਰਜ਼ਾ ਲੈਣ ਲਈ ਬੈਂਕਾਂ ਨੂੰ ਦਿਖਾਉਣ ਲਈ ਤੁਹਾਡੇ ਕੋਲ ਕ੍ਰੈਡਿਟ ਦਾ ਇਤਿਹਾਸ ਨਹੀਂ ਹੋਵੇਗਾ। ਇਸਦਾ ਇੱਕ ਸਰਲ ਉਪਾਅ ਹੈ ਕਿ ਨਵਾਂ ਕ੍ਰੈਡਿਟ ਕਾਰਡ ਬਣਵਾ ਲਓ ਅਤੇ ਇਸਨੂੰ ਜ਼ਿੰਮੇਵਾਰੀ ਨਾਲ ਵਰਤੋ। ਤੁਸੀਂ BDC’s ਦੇ ਨਿਊਕਮਰ ਇੰਟਰਪ੍ਰੇਨਿਓਰ ਲੋਨ ਵਰਗੇ ਸਰਕਾਰੀ ਵਿੱਤੀ ਪ੍ਰੋਗਰਾਮਾਂ ਦੀ ਵੀ ਪੜਚੋਲ ਕਰ ਸਕਦੇ ਹੋ।

ਇਹਨਾਂ ਘਾਟਿਆਂ ਤੋਂ ਦੂਰ ਰਹੋ

  • ਆਪਣੀ ਕਾਰੋਬਾਰ ਯੋਜਨਾ ਵਿੱਚ ਗੈਰ-ਭਰੋਸੇਯੋਗ ਨਾ ਬਣੋ। ਤੁਹਾਨੂੰ ਕੋਈ ਵੀ ਧਾਰਨਾਵਾਂ ਜਾਂ ਅਨੁਮਾਨਾਂ ਨੂੰ ਜਾਇਜ਼ ਠਹਿਰਾਉਣ ਦੇ ਕਾਬਿਲ ਹੋਣਾ ਚਾਹੀਦਾ ਹੈ।
  • ਵਿੱਤੀ ਮੁਸ਼ਕਲਾਂ ਨੂੰ ਲੁਕੋ ਕੇ ਰੱਖਣ ਤੋਂ ਦੂਰ ਰਹੋ। ਜੇਕਰ ਤੁਹਾਡੀ ਵਿਕਰੀ ਘਟਦੀ ਹੈ ਤਾਂ ਕਰਜ਼ਦਾਤਾ ਨਾਲ ਸਿੱਧੀ ਗੱਲ੍ਹ ਕਰੋ ਜਿਵੇਂ ਕਿ ਤੁਸੀਂ ਇੱਕ ਸੌਖਾ ਅਦਾਇਗੀ ਢਾਂਚਾ ਅਪਣਾ ਸਕਦੇ ਹੋ। ਬੈਂਕਰ ਅਤੇ ਨਿਵੇਸ਼ਕਾਂ ਦਾ ਵਿਸ਼ਵਾਸ਼ ਜਿੱਤਣ ਲਈ ਇੱਕ ਪਾਰਦਰਸ਼ੀ ਕਾਰੋਬਾਰੀ ਯੋਜਨਾ ਦਾ ਹੋਣਾ ਇੱਕ ਬਿਹਤਰੀਨ ਜਾਇਦਾਦ ਹੈ ਭਾਵੇਂ ਉਹ ਤੁਹਾਡੇ ਨਾਲ ਕੰਮ ਕਰਨ ਵਾਲੀ ਕੰਪਨੀ ਵਿੱਚ ਹਨ ਜਾਂ ਕੰਪਨੀ ਤੋਂ ਬਾਹਰ ਦੇ ਵਿਅਕਤੀ ਹਨ।
  • ਅਧੂਰੀ ਜਾਣਕਾਰੀ ਪ੍ਰਦਾਨ ਨਾ ਕਰੋ। ਸ਼ੁਰੂਆਤੀ ਖਰਚਿਆਂ, ਬਜ਼ਾਰੀਕਰਨ ਯੋਜਨਾਵਾਂ ਅਤੇ ਪ੍ਰਬੰਧਨ ਟੀਮ ਬਾਰੇ ਢੁੱਕਵੀਂ ਜਾਣਕਾਰੀ ਪ੍ਰਦਾਨ ਕਰੋ।

هل لديك أسئلة؟

متخصصونا مستعدون لمساعدتك.